
ਫਾਜਿਲਕਾ, 12 ਜੁਲਾਈ (ਵਿਨੀਤ ਅਰੋੜਾ) – ਜਿਲਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ ਵਲੋਂ ਜਿਲ੍ਹੇ ਭਰ ਦੇ ਲੋਕਾਂ ਦੀਆਂ ਸਮਸਿਆਵਾਂ ਦਾ ਸਮਾਧਾਨ ਕਰਣ ਦਾ ਪ੍ਰਣ ਲਿਆ ਗਿਆ ਹੈ ਜਿਸਦੇ ਚਲਦੇ ਹੁਣ ਸ਼ਿਕਾਇਤ ਬਾਕਸ ਵੀ ਲਗਾ ਦਿੱਤੇ ਗਏ ਹਨ ।ਇਹ ਬਾਕਸ ਜਿਲਾ ਪੁਲਿਸ ਦਫ਼ਤਰ ਅਤੇ ਸਭ ਡਿਵਿਜਨ ਲੇਵਲ ਉੱਤੇ ਡੀਏਸਪੀ ਦਫ਼ਤਰ ਵਿੱਚ ਲਗਾਏ ਗਏ ਹਨ । ਫਾਜਿਲਕਾ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜੇਕਰ ਕਿਸੇ ਵਿਅਕਤੀ ਨੇ ਸ਼ਿਕਾਇਤ ਦੇਣੀ ਹੈ ਅਤੇ ਉਹ ਕਿਸੇ ਕਾਰਨ ਫਾਜਿਲਕਾ ਦਫ਼ਤਰ ਵਿੱਚ ਨਹੀਂ ਆ ਸਕਦਾ ਜਾਂ ਫਿਰ ਕੋਈ ਅਜਿਹੀ ਸ਼ਿਕਾਇਤ ਹੋ ਜੋ ਪੁਲਿਸ ਦੇ ਸਾਹਮਣੇ ਪੇਸ਼ ਹੋਕੇ ਨਹੀਂ ਦੱਸਣਾ ਚਾਹੁੰਦਾ ਹੋ ਤਾਂ ਉਹ ਵਿਅਕਤੀ ਇਸ ਸ਼ਿਕਾਇਤ ਬਾਕਸ ਵਿੱਚ ਆਪਣੀ ਸ਼ਿਕਾਇਤ ਪਾ ਸਕਦਾ ਹੈ ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media