Tuesday, March 24, 2026

ਤਰਕਸ਼ੀਲਾਂ ਵਲੋਂ ਪ੍ਰਗਤੀਸ਼ੀਲ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੀ ਸਖ਼ਤ ਨਿਖੇਧੀ

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਆਰ.ਐਸ.ਐਸ ਅਤੇ ਭਾਜਪਾ ਦੀ ਫਿਰਕੂ ਤੇ ਫਾਸ਼ੀਵਾਦੀ ਸੋਚ Gauri Lankeshਦੇ ਖਿਲਾਫ ਬੇਖੌਫ ਅਤੇ ਬੇਬਾਕ ਹੋ ਕੇ ਲਿਖਣ ਵਾਲੀ ਪ੍ਰਸਿੱਧ ਪ੍ਰਗਤੀਸ਼ੀਲ ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਗੌਰੀ ਲੰਕੇਸ਼ ਦੀ ਸਾਜਿਸ਼ੀ ਹੱਤਿਆ ਦੀ ਸਖ਼ਤ ਨਿਖੇਧੀ ਕਰਦਿਆਂ ਕਰਨਾਟਕ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਅਣਮਨੁੱਖੀ ਹੱਤਿਆ ਲਈ ਜ਼ਿੰਮੇਵਾਰ ਫਿਰਕੂ ਕਾਤਲਾਂ ਅਤੇ ਸਾਜਿਸ਼ਕਾਰਾਂ ਨੂੰ ਤੁੰਰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਸਬੰਧੀ ਸੁਸਾਇਟੀ ਦੀ ਕੰਪਨੀ ਬਾਗ ਵਿਖੇ ਹੋਈ ਇਕ ਮੀਟਿੰਗ ਮਗਰੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਤਰਕਸ਼ੀਲ ਆਗੂਆਂ ਸੁਮੀਤ ਸਿੰਘ, ਅਮਰਜੀਤ ਬਾਈ ਅਤੇ ਕਾਮਰੇਡ ਅਜੀਤ ਸਿੰਘ ਨੇ ਕਿਹਾ ਕਿ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਸਮਰਪਿਤ ਗੌਰੀ ਲੰਕੇਸ਼ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀ ਹਫਤਾਵਾਰੀ ਲੰਕੇਸ਼ ਪੱਤਰਿਕਾ ਵਿਚ ਸੰਘ ਅਤੇ ਭਾਜਪਾ ਦੀ ਫਿਰਕੂ ਅਤੇ ਜ਼ਹਿਰੀਲੀ ਵਿਚਾਰਧਾਰਾ ਦਾ ਸਾਹਿਤਕ ਤੇ ਸਮਾਜਿਕ ਪੱਧਰ ਤੇ ਡਟਵਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਤੋਂ ਬੌਖਲਾ ਕੇ ਹੀ ਉਸ ਦੀ ਹਤਿਆ ਕਰਵਾਈ ਗਈ ਹੈ।
ਤਰਕਸ਼ੀਲ ਆਗੂਆਂ ਨੇ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਗੌਰੀ ਲੰਕੇਸ਼ ਦੀ ਹੱਤਿਆ ਲਈ ਉਹੀ ਫਿਰਕੂ ਸੰਗਠਨ ਜ਼ਿੰਮੇਵਾਰ ਕਹੇ ਜਾ ਸਕਦੇ ਹਨ, ਜਿਨਾਂ ਵਲੋਂ ਪਿਛਲੇ ਸਾਲਾਂ ਵਿਚ ਡਾ. ਦਾਭੋਲਕਰ, ਗੋਵਿੰਦ ਪੰਸਰੇ ਅਤੇ ਪ੍ਰੋ. ਕੁਲਬਰਗੀ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਸਨ, ਪਰ ਇਨਾਂ ਦੇ ਫਿਰਕੂ ਕਾਤਲਾਂ ਅਤੇ ਉਨਾਂ ਦੇ ਸਿਆਸੀ ਸਾਜਿਸ਼ਕਾਰਾਂ ਨੂੰ ਜਾਣ ਬੁੱਝ ਕੇ ਅੱਜ ਤਕ ਗਿ੍ਰਫ਼ਤਾਰ ਨਹੀਂ ਕੀਤਾ ਗਿਆ।ਉਨਾਂ ਕਿਹਾ ਕਿ ਆਰ.ਐਸ.ਐਸ ਅਤੇ ਭਾਜਪਾ ਦੇਸ਼ ਵਿਚ ਫਿਰਕੂ ਨਫਰਤ ਅਤੇ ਅਰਾਜਕਤਾ ਦਾ ਮਾਹੌਲ ਪੈਦਾ ਕਰਕੇ ਦੇਸ਼ ਵਿਚ ਘੱਟ ਗਿਣਤੀਆਂ ਅਤੇ ਪ੍ਰਗਤੀਸ਼ੀਲ ਬੁੱਧੀਜੀਵੀਆਂ ਨੂੰ ਧਮਕਾਉਣ ਅਤੇ ਜਾਨੋਂ ਮਾਰਨ ਦੇ ਰਸਤੇ `ਤੇ ਚੱਲ ਰਹੀਆਂ ਹਨ, ਜਿਸ ਨੂੰ ਕਿਸੇ ਵੀ ਸੁਰਤ `ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਤਰਕਸ਼ੀਲ ਆਗੂਆਂ ਨੇ ਪੰਜਾਬ ਸਮੇਤ ਦੇਸ਼ ਦੀਆਂ ਸਮੂਹ ਤਰਕਸ਼ੀਲਾਂ, ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ, ਜਮਹੂਰੀ ਅਧਿਕਾਰਾਂ, ਰੰਗਕਰਮੀਆਂ, ਵਿਦਿਆਰਥੀਆਂ, ਔਰਤਾਂ, ਕਿਸਾਨਾਂ, ਮਜਦੂਰਾਂ ਅਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸੰਘ ਅਤੇ ਭਾਜਪਾ ਦੇ ਫਿਰਕੂ ਸੰਗਠਨਾਂ ਵਲੋਂ ਫੈਲਾਏ ਜਾ ਰਹੇ ਫਾਸ਼ੀਵਾਦ ਦਾ ਸਾਂਝੇ ਤੌਰ ਤੇ ਡਟਵਾਂ ਵਿਰੋਧ ਕਰਨ ਤਾਂ ਕਿ ਦੇਸ ਵਿਚੋਂ ਫਿਕਰੂ ਅਸਹਿਣਸ਼ੀਲਤਾ ਨੂੰ ਖਤਮ ਕੀਤਾ ਜਾ ਸਕੇ।ਇਸ ਮੌਕੇ ਤਰਸਕੀਲ ਆਗੂ ਸੁਖਮੀਤ ਸਿੰਘ, ਕੁਲਜੀਤ ਵੇਰਕਾ, ਬੀਐਮ ਸਿੰਘ, ਬਲਦੇਵ ਸਿੰਘ , ਰਾਜ ਵੇਰਕਾ, ਰਾਜ ਕੁਮਾਰ ਵੇਰਕਾ, ਦਮਨਜੀਤ ਕੌਰ, ਮੇਜਰ ਸਿੰਘ ਆਦਿ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply