Thursday, March 26, 2026

ਪਿੰਡ ਹੇੜੀਆਂ ਦੀ ਛਿੰਝ `ਚ ਪਰਮਿੰਦਰ ਡੂਮਛੇੜੀ ਨੇ ਤੀਰਥ ਫਗਵਾੜਾ ਨੂੰ ਕੀਤਾ ਚਿੱਤ

ਸਮਰਾਲਾ, 8 ਸਤੰਬਰ (ਪੰਜਾਬ ਪੋਸਟ- ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਹੇੜੀਆਂ ਵਿਖੇ ਦੂਜਾ  ਸ਼ਾਨਦਾਰ ਛਿੰਝ ਮੇਲਾ ਸਮੂਹ ਗਰਾਮ ਪੰਚਾਇਤ, PPN0809201715ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਰਮਨਦੀਪ ਸਿੰਘ ਗੋਲੂ, ਸੁੱਖਾ ਸਿੰਘ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 250 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਛਿੰਝ ਦੀ ਕੁਮੈਂਟਰੀ ਕੁਲਵੀਰ ਕਾਈਨੌਂਰ ਅਤੇ ਮੰਚ ਤੋਂ ਗੁਰਵੰਤ ਕਲੇਰ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਰੈਫਰੀ ਦੀ ਭੂਮਿਕਾ ਮਨੂੰ ਕੋਚ, ਬਿੱਲਾ ਪਹਿਲਵਾਨ ਅਤੇ ਗੁਰਮੇਲ ਸਿੰਘ ਮੇਲੀ ਨੇ ਨਿਭਾਈ।ਜੋੜੇ ਬਣਾਉਣ ਦੀ ਸੇਵਾ ਸੰਤ ਡੂਮਛੇੜੀ ਅਤੇ ਪ੍ਰੇਮਵੀਰ ਸੱਦੀ ਨੇ ਨਿਭਾਈ।
ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਪਰਮਿੰਦਰ ਡੂਮਛੇੜੀ ਅਤੇ ਤੀਰਥ ਫਗਵਾੜਾ ਵਿਚਕਾਰ ਹੋਈ। ਕਰੀਬ 15 ਮਿੰਟ ਦੇ ਗਹਿਗੱਚ ਮੁਕਾਬਲੇ  ਤੋਂ ਬਾਅਦ ਪਰਮਿੰਦਰ ਡੂਮਛੇੜੀ ਨੇ ਇੱਕ ਅਜਿਹਾ ਦਾਅ ਖੇਡਦੇ ਹੋਏ ਤੀਰਥ ਫਗਵਾੜਾ ਦੀ ਪਿੱਠ ਧਰਤੀ ਨਾਲ ਜਾ ਲਾਈ ਅਤੇ ਝੰਡੀ ਕੁਸ਼ਤੀ ਤੇ ਕਬਜਾ ਕਰ ਲਿਆ, ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਦੋ ਨੰਬਰ ਦੀ ਕੁਸ਼ਤੀ ਵਿੱਚ ਮੋਨੂੰ ਉਟਾਲਾਂ ਨੇ ਅਸ਼ੋਕ ਦੋਰਾਹਾ ਨੂੰ ਚਿੱਤ ਕਰਕੇ ਕੁਸ਼ਤੀ ਤੇ ਜਿੱਤ ਪ੍ਰਾਪਤ ਕੀਤੀ। ਤਿੰਨ ਨੰਬਰ ਕੁਸ਼ਤੀ ਮੁਕਾਬਲੇ ਦੌਰਾਨ ਲਾਲੀ ਚੌਤਾ ਨੇ ਅਸ਼ੋਕ ਦੋਰਾਹਾ ਨੂੰ ਚਿੱਤ ਕਰਕੇ ਜਿੱਤੀ।ਇੱਕ ਹੋਰ ਮੁਕਾਬਲੇ ਵਿੱਚ ਰਾਜਾ ਬਲਾੜੀ ਨੇ ਕਾਲੂ ਉਟਾਲਾਂ ਨੂੰ, ਘੱਗੀ ਮੁਸ਼ਕਾਬਾਦ ਨੇ ਜੱਜ ਗਰਚਾ ਨੂੰ, ਅਮਿਤ ਨੇ ਲੱਖੀ ਅਟਾਰੀ  ਨੂੰ, ਰੌਬਿਨ ਹੇੜੀਆਂ ਨੇ ਰਾਜਨ ਬਲਾੜੀ ਨੂੰ, ਗੁਰਸੇਵਕ ਮੁਸ਼ਕਾਬਾਦ ਨੇ ਲਾਡੀ ਬਲਾੜੀ ਨੂੰ, ਜੈ ਦੀਪ ਡੂਮਛੇੜੀ  ਨੇ ਰਾਜਾ ਖੰਨਾ ਨੂੰ, ਬਲਰਾਜ ਡੂਮਛੇੜੀ ਨੇ ਨਰਿੰਦਰ ਉਟਾਲਾਂ ਨੂੰ, ਮੀਤਾ ਡੂਮਛੇੜੀ  ਨੇ ਸੋਨੂੰ ਗਰਚਾ ਨੂੰ ਚਿੱਤ ਕੀਤਾ।ਇਸ ਤੋਂ ਬਿਨਾਂ ਬਾਜਇੰਦਰ ਹੰਸਾਲੀ ਤੇ ਸੁਰਿੰਦਰ ਬਾਬਾ ਫਲਾਹੀ, ਮੌੜ ਉਟਾਲਾਂ ਤੇ ਪਰਵੀਨ ਡੂਮਛੇੜੀ, ਮਨਪ੍ਰੀਤ ਭੱਟੀ ਤੇ ਕਮਲ ਬਿਜਲੀਪੁਰ, ਲਾਲੀ ਚੌਂਤਾ ਤੇ ਪਰਮਿੰਦਰ ਮਾਛੀਵਾੜਾ, ਜੀਤ ਢਿੱਲਵਾਂ ਤੇ ਪਰਮਿੰਦਰ ਖੰਨਾ ਕ੍ਰਮਵਾਰ ਬਰਾਬਰ ਰਹੇ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਅਕਾਲੀ ਆਗੂ, ਕੁਲਵੀਰ ਸਿੰਘ ਹੇੜੀਆਂ ਡਾਇਰੈਕਟਰ ਵੇਰਕਾ ਡੇਅਰੀ ਲੁਧਿਆਣਾ, ਹਰਜਤਿੰਦਰ ਸਿੰਘ ਬਾਜਵਾ, ਸੁਖਵੀਰ ਸਿੰਘ ਪੱਪੀ, ਯਾਦਵਿੰਦਰ ਸਿੰਘ ਯਾਦੂ ਭੰਗਲਾਂ, ਅਮਰੀਕ ਸਿੰਘ ਹੇੜੀਆਂ ਚੇਅਰਮੈਨ ਸੀ. ਐਮ. ਐਸ. ਸਮਰਾਲਾ, ਸੁੱਖਾ ਮਾਨ, ਕਰਮਜੀਤ ਸਿੰਘ ਸਰਪੰਚ ਹੇੜੀਆਂ, ਜਸਪਾਲ ਸਿੰਘ ਪਾਲੀ ਮੈਂਬਰ ਬਲਾਕ ਸੰਮਤੀ, ਅਜਮੇਰ ਸਿੰਘ ਬਰਮਾ, ਤੀਰਥ ਸਿੰਘ ਸਿਹਾਲਾ, ਰਮਨ ਬਹਿਲੋਲਪੁਰ, ਲਾਲਾ ਮੰਗਤ ਰਾਏ, ਸਤਵੀਰ ਸਿੰਘ ਸੇਖੋਂ, ਅਵਤਾਰ ਸਿੰਘ ਐੱਮ.ਸੀ, ਸੁਖਵਿੰਦਰ ਸਿੰਘ ਨਾਗਰਾ, ਲਾਡੀ ਗਹਿਲੇਵਾਲ, ਰਣਜੀਤ ਸਿੰਘ ਮੁਸ਼ਕਾਬਾਦ, ਚਰਨਜੀਤ ਸਿੰਘ ਲਿੱਟ, ਬਾਰਾ ਸਿੰਘ ਹੇੜੀਆਂ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਸੁੱਖਾ ਸਿੰਘ ਪ੍ਰਧਾਨ, ਗੁਰਦੀਪ ਸਿੰਘ ਨੋਨੀ, ਹਰਦੀਪ ਸਿੰਘ ਹੈਪੀ, ਕਰਮਜੀਤ ਸਿੰਘ ਸਰਪੰਚ ਲਖਵਿੰਦਰ ਸਿੰਘ, ਸੁਦਾਗਰ ਸਿੰਘ, ਜਗਮੋਹਨ ਸਿੰਘ, ਜਸਵਿੰਦਰ ਸਿੰਘ ਡਿਪਟੀ, ਜਸਵਿੰਦਰ ਸਿੰਘ ਜੱਸਾ, ਪਲਵਿੰਦਰ ਸਿੰਘ ਪੰਚ, ਰਮਨਦੀਪ ਸਿੰਘ ਗੋਲੂ, ਸਵਰਨ ਸਿੰਘ, ਗੁਰਵੰਤ ਕਲੇਰ, ਮਨਪ੍ਰੀਤ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply