ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਐਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ ਤੇ ਪੰਜਾਬ ਭਰ ਦੇ ਸਾਰੇ ਕਾਲਜਾਂ
ਵਿੱਚ ਅੱਜ ਦੋ ਪੀਰੀਅਡ ਦਾ ਕਾਲਜ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਗਿਆ।ਜਿਸ ਦੇ ਤਹਿਤ ਅੱਜ ਸਥਾਨਕ ਡੀ.ਏ.ਵੀ ਕਾਲਜ ਵਿੱਚ ਅਧਿਆਪਕਾਂ ਵੱਲੋਂ ਹੜਤਾਲ ਕਰਕੇ ਧਰਨਾ ਲਗਾਇਆ ਗਿਆ ਅਤੇ ਰੈਲੀ ਕੀਤੀ।ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਲਜ ਯੂਨਿਟ ਦੇ ਸਕੱਤਰ ਡਾ. ਗੁਰਦਾਸ ਸਿੰਘ ਸੇਖੋਂ ਨੇ ਦੱਸਿਆ ਕਿ ਅਜ ਦਾ ਇਹ ਧਰਨਾ ਪੰਜਾਬ ਸਰਕਾਰ ਦੁਆਰਾ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਪਈਆ ਮੰਗਾਂ ਪ੍ਰਤੀ ਕੋਈ ਹਾਂ-ਪੱਖੀ ਹੁੰਗਾਰਾ ਨਾ ਭਰਨ ਕਰਕੇ ਦਿੱਤਾ ਗਿਆ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕਾਲਜ ਅਧਿਆਪਕਾਂ ਦੀਆ ਮੰਗਾਂ ਜਿੰਨ੍ਹਾਂ ਵਿੱਚ ਹੇਠ ਲਿਖੀਆਂ ਮੰਗਾਂ ਨੂੰ ਸਮੇਂ-ਸਮੇਂ ਤੇ ਆਨਾਕਾਨੀ ਕਰਕੇ ਪੂਰਾ ਨਹੀ ਕੀਤਾ।ਉਨਾਂ ਕਿਹਾ ਕਿ ਕਾਲਜਾਂ ਨੂੰ ਦਿੱਤੀ ਜਾਣ ਵਾਲੀ ਗਰਾਂਟ ਰੈਗੂਲਰ ਕੀਤੀ ਜਾਵੇ, ਅਣ-ਏਡਿਡ ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਨੂੰ ਸਰਵਿਸ ਸਕਿਉਰਟੀ ਐਕਟ ਅਧੀਨ ਲਿਆਂਦਾ ਜਾਵੇ, ਰਿਫੈਰਸਰ ਕੋਰਸਜ ਦੇ ਸਬੰਧ ਵਿੱਚ ਸਰਕਾਰੀ ਕਾਲਜਾਂ ਦੇ ਬਰਾਬਰ ਛੋਟ ਦਿੱਤੀ ਜਾਵੇ, ਠੇਕਾ ਭਰਤੀ ਦੀ ਜਗ੍ਹਾ ਤੇ ਰੈਗੂਲਰ ਨਿਯੁੱਕਤੀਆਂ ਕੀਤੀਆ ਜਾਣ, ਪੈਨਸ਼ਨ ਅਤੇ ਗਰੈਚੁਟੀ ਸਕੀਮ ਲਾਗੂ ਕੀਤੀ ਜਾਵੇ, ਸੇਵਾ-ਮੁਕਤੀ ਦੀ ਉਮਰ60 ਸਾਲ ਤੋਂ ਵਧਾ ਕੇ ਕੇਂਦਰੀ ਯੂਨੀਵਰਸਿਟੀ ਤਰ੍ਹਾਂ 65 ਸਾਲ ਤੱਕ ਦੀ ਕੀਤੀ ਜਾਵੇ, ਪੇਂਡੂ ਖੇਤਰਾਂ ਦੇ ਕਾਲਜਾਂ ਵਿੱਚ ਕੰਮ ਕਰਦੇ ਅਧਿਆਪਕਾਂ ਲਈ ਵੀ ਮਕਾਨ ਭੱਤਾ ਦਿੱਤਾ ਜਾਵੇ, ਅਧਿਆਪਕਾਂ ਦੀ ਪ੍ਰਮੋਸਨ ਵਾਸਤੇ ਏ.ਪੀ.ਆਈ ਸਕੀਮ ਖਤਮ ਕੀਤੀ ਜਾਵੇ।
ਪੋ੍ਰ. ਸੇਖੋਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਅਧਿਆਪਕ ਜਥੇਬੰਦੀ ਦੇ ਨੁਮਾਇੰਦਿਆ ਨਾਲ ਗੱਲਬਾਤ ਕਰਕੇ ਕੋਈ ਰਸਤਾ / ਨਾ ਕੱਢਿਆ ਤਾਂ ਸਘੰਰਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਜਿਲ੍ਹਾ ਪ੍ਰਧਾਨ ਪ੍ਰੋ. ਮਲਕੀਅਤ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 22 ਸਤੰਬਰ ਨੂੰ ਅੰਮਿ੍ਰਤਸਰ ਅਤੇ ਤਰਨਤਾਰਨ ਜਿਲ੍ਹਿਆ ਨਾਲ ਸਬੰਧਤ ਸਾਰੇ ਕਾਲਜਾਂ ਦੇ ਅਧਿਆਪਕ ਅੰਮਿ੍ਰਤਸਰ ਵਿੱਚ ਇੱਕ ਵੱਡੀ ਰੈਲੀ ਕਰਨਗੇ ਅਤੇ ਅੰਮਿ੍ਰਤਸਰ ਦੇ ਡਿਪਟੀ ਕਮਿਸਨਰ ਜਾਂ ਕਿਸੇ ਮੰਤਰੀ ਨੂੰ ਆਪਣੀਆਂ ਮੰਗਾਂ ਦਾ ਮੈਮੋਰੰਡਮ ਵੀ ਦੇਣਗੇ।
ਯੂਨਿਟ ਦੇ ਪ੍ਰਧਾਨ ਪ੍ਰੋ.ਆਰ.ਕੇ ਝਾਅ ਨੇ ਆਪਣੇ ਸੰਬੋਧਨ ਵਿੱਚ ਸੰਘਰਸ ਨੂੰ ਹੋਰ ਤੇਜ ਕਰਨ ਪਵੇਗ ਦੀ ਚਿਤਾਵਨੀ ਦਿੱਤੀ ਅਤੇ ਇਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਰੈਲੀ ਵਿੱਚ ਇਸ ਤੋਂ ਇਲਾਵਾ ਪ੍ਰੋ. ਗੁਰਜੀਤ ਸਿੰਘ ਸਿੱਧੂ,ਪ੍ਰੋ. ਰੰਧਾਵਾ, ਪ੍ਰੋ. ਸੰਜੀਵ ਦੱਤਾ, ਪ੍ਰੋ. ਮਨੀਸ ਗੁਪਤਾ, ਪ੍ਰੋ. ਕੁਲਦੀਪ ਸਿੰਘ ਆਰੀਆ, ਪ੍ਰੋ. ਆਸੂ ਵਿੱਜ।ਪ੍ਰੋ. ਸੁਰਿੰਦਰ ਕੁਮਾਰ, ਪ੍ਰੋ. ਵਿਕਾਸ ਭਾਰਦਵਾਜ, ਪ੍ਰੋ. ਸੈਲੀ, ਪ੍ਰੋ. ਮਦਨ ਮੋਹਨ ਵਾਈਸ ਪ੍ਰਧਾਨ , ਪ੍ਰੋ. ਮੈਡਮ ਡੇਜੀ ਪ੍ਰੋੋ. ਆਸਿਮਾ ਵਾਲੀਆ, ਪ੍ਰੋ. ਰੀਤੂ ਅਰੋੜਾ, ਪ੍ਰੋ. ਪ੍ਰਵੀਨ ਕੁਮਾਰੀ, ਪ੍ਰੋ. ਅਨੀਤਾ ਸੇਖੜੀ, ਪ੍ਰੋ. ਅਮਿਤਾ ਸਰਮਾ, ਪ੍ਰੋ. ਲਵਲੀਨ ਕੌਰ, ਪ੍ਰੋ.ਨੀਰੂ ਗੁਪਤਾ ਅਤੇ ਪ੍ਰੋ. ਰੁਪਿੰਦਰ ਕੌਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media