Monday, March 30, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਥ ਫੈਸਟੀਵਲਾਂ ਦਾ ਸ਼ਡਿਊਲ ਜਾਰੀ

ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਅੱਜ ਇਥੇ ਯੂਥ ਫੈਸਟੀਵਲਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ। ਇਹ ਯੂਥ ਫੈਸਟੀਵਲ 18 ਸਤੰਬਰ ਤੋਂ ਸ਼ੁਰੂ ਹੋ ਕੇ 3 ਨਵੰਬਰ ਤਕ ਚੱਲਣਗੇ।
ਡਾ. ਜਗਜੀਤ ਕੌਰ, ਡਾਇਰੈਕਟਰ ਨੇ ਦੱਸਿਆ ਕਿ ਡੀ-ਜ਼ੋਨ (ਜ਼ਿਲੇ ਕਪੂਰਥਲਾ, ਨਵਾਂ ਸ਼ਹਿਰ ਦੇ ਕਾਲਜਾਂ ਲਈ) ਜ਼ੋਨਲ ਯੁਵਕ ਮੇਲਾ 18 ਤੋਂ 21 ਸਤੰਬਰ ਕਰਵਾਇਆ ਜਾਵੇਗਾ। ਸਰਕਾਰੀ/ਕਾਂਸਟੀਚੁਐਂਟ ਕਾਲਜਜ਼ ਤੇ ਐਸੋਸੀਏਟ ਇੰਸਟੀਚਿਊਟ ਜ਼ੋਨਲ ਯੂਥ ਫੈਸਟੀਵਲ 25 ਤੋਂ 28 ਸਤੰਬਰ, 2017 ਤਕ ਆਯੋਜਿਤ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ੋਨਲ ਯੂਥ ਫੈਸਟੀਵਲ (ਐਜੂਕੇਸ਼ਨਲ ਕਾਲਜਜ਼) 3 ਤੋਂ 5 ਅਕਤੂਬਰ, ਬੀ-ਜ਼ੋਨ (ਜ਼ਿਲੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਦੇ ਕਾਲਜਾਂ ਲਈ) ਜ਼ੋਨਲ ਯੂਥ ਫੈਸਟੀਵਲ 9 ਤੋਂ 12 ਅਕਤੂਬਰ, ਏ-ਜ਼ੋਨ (ਜ਼ਿਲਾ ਅੰਮ੍ਰਿਤਸਰ ਦੇ ਕਾਲਜਾਂ ਲਈ) ਜ਼ੋਨਲ ਯੂਥ ਫੈਸਟੀਵਲ 14 ਤੋਂ 17 ਅਕਤੂਬਰ, ਸੀ-ਜ਼ੋਨ (ਜ਼ਿਲਾ ਜਲੰਧਰ ਦੇ ਕਾਲਜਾਂ ਲਈ) ਯੂਥ ਫੈਸਟੀਵਲ 23 ਤੋਂ 26 ਅਕਤੂਬਰ ਅਤੇ ਅੰਤਰ-ਜ਼ੋਨਲ ਫਾਈਨਲ ਯੂਥ ਫੈਸਟੀਵਲ 31 ਅਕਤੂਬਰ ਤੋਂ 3 ਨਵੰਬਰ ਤਕ ਆਯੋਜਿਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਸੰਗੀਤ, ਥੀਏਟਰ, ਡਾਂਸ, ਲਿਟਰੇਰੀ, ਫਾਈਨ ਆਰਟਸ ਨਾਲ ਸਬਧੰਤ ਵੱਖ-ਵੱਖ 34 ਆਈਟਮਾਂ ਵਿਚ ਹਿੱਸਾ ਲੈਣਗੀਆਂ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply