ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਂਟਰ ਵੱਲੋ ਰਿਮੀਡੀਅਲ ਕੋਚਿੰਗ ਅਧੀਨ 04 ਮਹੀਨਿਆਂ ਦਾ ਇੱਕ ਕੋਰਸ ਕਰਵਾਇਆ ਜਾਣਾ ਹੈ। ਇਸ ਕੋਰਸ ਵਿੱਚ ਅੰਡਰ ਗਰੈਜੂਏਟ ਤੋ ਲੈ ਕੇ ਪੋਸਟ ਗਰੈਜੂਏਟ ਤੱਕ ਦੇ ਵਿਦਿਆਰਥੀਆਂ ਨੂੰ ਜਨਰਲ ਸਟੱਡੀਜ਼, ਅੰਗਰੇਜੀ, ਮੈਂਟਲ ਅਬਿਲਟੀ ਅਤੇ ਰੀਜ਼ਨਿੰਗ ਬਾਰੇ ਗਿਆਨ ਦਿੱਤਾ ਜਾਵੇਗਾ । ਇਹ ਕੋਰਸ ਮਿਤੀ 23 ਅਕਤੂਬਰ, 2017 ਤੋਂ 22 ਫਰਵਰੀ, 2018 ਤਕ ਚੱਲੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਸੁਧਾ ਜਤਿੰਦਰ, ਸੈਂਟਰ ਡਾਇਰੈਕਟਰ ਨੇ ਦੱਸਿਆ ਕਿ ਇਸ ਕੋਰਸ ਵਿਚ ਦਾਖ਼ਲਾ ਲੈਣ ਵਾਲੇ ਸਾਧਾਰਨ ਸ਼੍ਰੇਣੀ ਦੇ ਵਿਦਿਆਰਥੀਆਂ ਪਾਸੋ (ਪੂਰੇ ਕੋਰਸ ਲਈ) 4000/-ਰੁਪਏ ਫੀਸ ਲਈ ਜਾਵੇਗੀ, ਜਦਕਿ ਰਾਖ਼ਵੀਆਂ ਸ਼੍ਰੇਣੀਆਂ (ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ, ਓ.ਬੀ.ਸੀ ਘੱਟ ਗਿਣਤੀਆਂ – ਜਿਵੇ ਕਿ ਸਿਖ, ਮੁਸਲਿਮ, ਪਾਰਸੀ, ਕ੍ਰਿਸ਼ਚਨ, ਬੁਧਿਸਟ, ਜੈਨ) ਦੇ ਵਿਦਿਆਰਥੀਆਂ ਪਾਸੋ 2000/- ਰੁਪਏ ਪ੍ਰਤੀ ਵਿਦਿਆਰਥੀ ਫੀਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰਸ ਲਈ ਦਾਖ਼ਲਾ ਫਾਰਮ ਜੋ ਕਿ ਇਸ ਵਿਭਾਗ ਤੋ 30/-ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਭਰਨ ਦੀ ਆਖ਼ਰੀ ਮਿਤੀ 4 ਅਕਤੂਬਰ, 2017 ਨਿਰਧਾਰਤ ਕੀਤੀ ਗਈ ਹੈ। ਇੰਟਰੀਵਿਯੂ ਮਿਤੀ 11 ਅਕਤੂਬਰ ਨੂੰ ਸਵੇਰੇ 10-00 ਵਜ੍ਹੇ ਸੈਂਟਰ ਵਿਖੇ ਹੋਵੇਗੀ, ਜਿਸ ਦਾ ਨਤੀਜਾ ਮਿਤੀ 17 ਅਕਤੂਬਰ ਨੂੰ ਘੋਸ਼ਿਤ ਕੀਤਾ ਜਾਵੇਗਾ। ਜੋ ਵਿਦਿਆਰਥੀ ਸਿਲੈਕਟ ਹੋਣਗੇ ਉਹ ਆਪਣੀ ਫੀਸ ਮਿਤੀ 18 ਅਕਤੂਬਰ ਨੂੰ ਜਮ੍ਹਾ ਕਰਵਾਉਣਗੇ। ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 0183-2258802-9, ਐਕਸਟੈਂਸ਼ਨ 3174 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media