ਪਠਾਨਕੋਟ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਵਧੀਕ ਜਿਲਾ ਮੈਜੀਸਟਰੇਟ ਕੁਲਵੰਤ ਸਿੰਘ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜਿਲੇ ਅੰਦਰ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣ ਅਤੇ ਕਾਨੂੰਨ ਨੂੰ ਬਣਾਈ ਰੱਖਣ ਲਈ ਜਿਲਾ ਪਠਾਨਕੋਟ ਦੇ ਸਮੂਹ ਲਾਇਸੰਸ ਅਸਲਾ ਧਾਰਕਾਂ ਨੂੰ ਕਿਹਾ ਕਿ ਉਹ ਆਪਣੇ ਲਾਇਸੰਸ ਹਥਿਆਰ ਅਤੇ ਅਸਲਾ ਤਿੰਨ ਦਿੰਨਾਂ ਦੇ ਅੰਦਰ ਅੰਦਰ ਪੁਲਿਸ ਥਾਣਿਆਂ ਅਤੇ ਨੇੜਲੇ ਆਰਮਜ ਹਾਊਸ ਵਿਖੇ ਜਮਾ ਕਰਵਾਉਣ।
ਉਨਾਂ ਆਪਣੇ ਹੁਕਮ ਵਿੱਚ ਇਹ ਵੀ ਸਪੱਟਸ਼ ਕੀਤਾ ਗਿਆ ਹੈ ਕਿ ਕੋਈ ਵੀ ਵਿਅਕਤੀਗਤ ਤੌਰ ‘ਤੇ ਆਪਣੇ ਕੋਲ ਲਾਇਸੰਸ ਹਥਿਆਰ ਰੱਖਣ ਲਈ ਇਸ ਆਦੇ ਵਿਰੁੱਧ ਜਿਲਾ ਮੈਜਿਸਟਰੇਟ ਜਾਂ ਡਿਪਟੀ ਕਮਿਨਰ ਦੇ ਦਫਤਰ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਾਰੇ ਕੰਮ ਕਾਜ ਵਾਲੇ ਦਿਨ ਅਪੀਲ ਕਰ ਸਕਦਾ ਹੈ।ਉਨਾਂ ਅੱਗੇ ਹੁਕਮ ਕੀਤਾ ਕਿ ਚੋਣਾਂ ਦੇ ਨਤੀਜੇ ਤੋਂ ਇੱਕ ਹਫਤੇ ਬਾਅਦ ਜਮਾਂ ਕੀਤੇ ਹਥਿਆਰ ਅਤੇ ਅਸਲਾ ਵਾਪਸ ਲਿਆ ਜਾ ਸਕਦਾ ਹੈ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media