ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਵਿਖੇ ਕਾਰਜਕਾਰੀ ਕਮੇਟੀ ਦੀ ਇਕੱਤਰਤਾ ਦਾ ਹੋਈ।ਸਥਾਨਕ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਜਿਸ ਵਿਚ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ, ਉਪ ਪ੍ਰਧਾਨ ਧੰਨਰਾਜ ਸਿੰਘ, ਉਪ ਪ੍ਰਧਾਨ ਇੰਦਰ ਪ੍ਰੀਤ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਆਨਰੇਰੀ ਸੱਕਤਰ ਪ੍ਰਸ਼ਾਸਨਕ ਨਵਪ੍ਰੀਤ ਸਿੰਘ ਸਾਹਨੀ, ਸੰਤੋਖ ਸਿੰਘ ਸੇਠੀ, ਇੰਜੀਨੀਅਰ ਜਸਪਾਲ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਤਰਨਤਾਰਨ ਤੋਂ ਹਰਜੀਤ ਸਿੰਘ, ਮਨਜੀਤ ਸਿੰਘ ਤਰਨਤਾਰਨੀ, ਜਲੰਧਰ ਤੋਂ ਅਜੀਤ ਸਿੰਘ ਸੇਠੀ, ਲੁਧਿਆਣਾ ਤੋਂ ਅਮਰਜੀਤ ਸਿੰਘ ਬਾਂਗਾ, ਚੰਡੀਗੜ੍ਹ ਤੋਂ ਪ੍ਰੀਤਮ ਸਿੰਘ, ਗੁਰਮੀਤ ਸਿੰਘ, ਇੰਦਰਜੀਤ ਕੌਰ ਤੇ ਦਿੱਲੀ ਤੋਂ ਬਲਜਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਦੇ ਵਿਕਾਸ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ `ਤੇ ਚਰਚਾ ਕਰਦਿਆਂ ਮੈਂਬਰ ਸਾਹਿਬਾਨ ਨੇ ਸ਼ੁਭਮ ਇਨਕਲੇਵ ਅੰਮ੍ਰਿਤਸਰ ਵਿੱਚ ਨਵ-ਨਿਰਮਿਤ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਵਿਚ ਚੀਨ ਤੋਂ ਮੰਗਵਾਏ ਜਾ ਰਹੇ ਖੂਬਸੂਰਤ ਫਰਨੀਚਰ ਲਗਵਾਉਣ ਅਤੇ ਸਾਲ 2018 ਵਿਚ ਕੈਨੇਡਾ ਵਿਖੇ ਕਰਵਾਈ ਜਾ ਰਹੀ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਸੰਬੰਧੀ ਵੀ ਵਿਚਾਰ ਕੀਤੀ ਗਈ।
ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਚੀਫ ਖਾਲਸਾ ਦੀਵਾਨ ਦੇ ਵਿੱਤੀ ਪ੍ਰਬੰਧਾਂ ਬਾਰੇ ਤੇ ਇਸ ਵਿਚ ਆਈਆਂ ਤਕਨੀਕੀ ਤਬਦੀਲੀਆਂ ਬਾਰੇ ਵੀ ਚਾਨਣਾ ਪਾਇਆ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਹਾਜਰ ਮੈਂਬਰ ਸਾਹਿਬਾਨ ਨਾਲ ਹਿਮਾਚਲ ਵਿਚ ਵੀ ਚੀਫ ਖਾਲਸਾ ਦੀਵਾਨ ਵਲੋਂ ਇਕ ਅਤਿ ਆਧੁਨਿਕ ਉਚ ਮਿਆਰੀ ਸਕੂਲ ਖੋਲਣ ਲਈ ਵਿਚਾਰਾਂ ਦੀ ਸਾਂਝ ਪਾਈ ਜਿਸ ਦੇ ਸਿੱਟੇ ਵਜੋਂ ਸਭ ਦੀ ਪ੍ਰਵਾਨਗੀ ਉਪਰੰਤ ਸ਼ਿਮਲਾ ਵਿਚ ਸਕੂਲ ਖੋਲਣ ਦਾ ਮਤਾ ਪਾਸ ਕਰ ਦਿੱਤਾ ਗਿਆ।ਉਪਰੰਤ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਸ਼ਿਮਲਾ ਵਿਖੇ ਸਕੂਲ ਲਈ ਢੁੱਕਵੀਂ ਜਮੀਨ ਵੇਖਣ ਤੇ ਖਰੀਦਣ ਦੀ ਪ੍ਰਕ੍ਰਿਰਿਆ ਵੀ ਅਰੰਭੀ ਗਈ, ਜਿਹੜੀ ਕਿ ਛੇਤੀ ਹੀ ਪੂਰੀ ਹੋ ਜਾਵੇਗੀ।ਇਸ ਬਾਬਤ ਹਿਮਾਚਲ ਦੇ ਸਥਾਨਕ ਅਧਿਕਾਰੀਆਂ ਤੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਗਈ।
ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਕਾਰਜ ਸਾਧਕ ਕਮੇਟੀ ਵਲੋਂ ਸ਼ਿਮਲਾ ਦੇ ਪੰਜ ਮੈਂਬਰ ਜਸਵਿੰਦਰ ਸਿੰਘ (ਪ੍ਰਧਾਨ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ, ਸ਼ਿਮਲਾ), ਸੇਵਾ ਸਿੰਘ (ਜਨਰਲ ਸੈਕਟਰੀ, ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ, ਸ਼ਿਮਲਾ), ਗੁਰਸਿੱਖ ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਨੂੰ ਚੀਫ ਖਾਲਸਾ ਦੀਵਾਨ ਦੇ ਮੈਂਬਰ ਬਣਾੳੇਣ ਦਾ ਫੈਸਲਾ ਲਿਆ ਗਿਆ। ਜਿਹਨਾਂ ਨੂੰ ਚੀਫ ਖਾਲਸਾ ਦੀਵਾਨ ਵਲੋਂ ਸਨਮਾਨਿਤ ਵੀ ਕੀਤਾ ਗਿਆ।ਉਪਰੰਤ ਚੀਫ ਖਾਲਸਾ ਦੀਵਾਨ ਦੀ ਮੈਂੇਜਮੈਂਟ ਵਲੋਂ ਸ਼ਿਮਲਾ ਵਿਚ ਸਥਾਪਿਤ ਮਾਡਰਨ ਵਿਦਿਅਕ ਸੰਸਥਾਵਾਂ ਦਾ ਦੌਰਾ ਕੀਤਾ ਗਿਆ ਤਾਂ ਜੋ ਉਹ ਸਥਾਨਕ ਜਰੂਰਤਾਂ ਮੁਤਾਬਕ ਐਜੂਕੇਸ਼ਨ ਸਿਸਟਮ ਤੇ ਲਰਨਿੰਗ-ਟੀਚਿੰਗ ਤਰਨੀਕਾਂ ਦਾ ਜਾਇਜ਼ਾ ਲੈ ਸਕਣ। ਵਾਪਸੀ `ਤੇ ਚੀਫ ਖਾਲਸਾ ਦੀਵਾਨ ਮੈਂਬਰ ਸਾਹਿਬਾਨ ਵਲੋਂ ਸਹਿਜਧਾਰੀ ਸਿੱਖ ਤੇ ਪ੍ਰਸਿੱਧ ਕੀਰਤਨੀਏ ਲਛਮਣ ਚੇਲਾ ਰਾਮ ਦੇ ਸਥਾਨ ਦੇ ਦਰਸ਼ਨ ਵੀ ਕੀਤੇ ਗਏ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media