ਧੂਰੀ, 16 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਾਡਰਨ ਸੈਕੁਲਰ ਪਬਲਿਕ ਸਕੂਲ ਵਿਖੇ ਟ੍ਰੈਫਿਕ ਇੰਚਾਰਜ ਧੂਰੀ ਪਵਨ ਸ਼ਰਮਾ ਵੱਲੋਂ ਸਕੂਲੀ ਵਿਦਿਆਰਥੀਆਂ, ਅਧਿਆਪਕਾਂ, ਡਰਾਇਵਰਾਂ ਅਤੇ ਕੰਡਕਟਰਾਂ ਨੂੰ ਟ੍ਰੈਫਿਕ ਚਿੰਨਾਂ੍ਹ ਅਤੇ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਇਆ ਗਿਆ।ਇਸ ਦੇ ਨਾਲ ਹੀ ਸਕੂਲ ਦੇ ਟਰਾਂਸਪੋਰਟ ਦਫਤਰ ਅਤੇ ਲਾਇਬਰੇਰੀ ਵਿੱਚ ਟ੍ਰੈਫਿਕ ਚਿੰਨਾਂ੍ਹ ਦੇ ਬੋਰਡ ਵੀ ਲਗਵਾਏ ਗਏ।ਪਵਨ ਸ਼ਰਮਾ ਨੇ ਦੱਸਿਆ ਕਿ ਧੂਰੀ ਵਿਖੇ ਹੋਰ ਜਨਤਕ ਥਾਂਵਾਂ `ਤੇ ਵੀ ਟ੍ਰੈਫਿਕ ਚਿੰਨਾਂ੍ਹ ਦੇ ਬੋਰਡ ਲਗਾਏ ਜਾਣਗੇ।ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਗੁਰਵਿੰਦਰ ਕੌਰ, ਟਰਾਂਸਪੋਰਟ ਇੰਚਾਰਜ਼ ਹਰਦਿਆਲ ਸਿੰਘ, ਐਚ.ਸੀ ਕੇਵਲ ਸਿੰਘ, ਐਚ.ਸੀ ਮਿੱਠੂ ਸਿੰਘ ਆਦਿ ਵੀ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media