Tuesday, March 24, 2026

ਬ੍ਰਿਸਬੇਨ ਦੇ ਦਿਵਾਲੀ ਮੇਲਾ-2 `ਚ ਹੋਇਆ ਦਸ ਹਜ਼ਾਰ ਤੋ ਜ਼ਿਆਦਾ ਦਾ ਭਰਵਾਂ ਇਕੱਠ – ਕਮਰ ਬੱਲ

ਬ੍ਰਿਸਬੇਨ (ਆਸਟਰੇਲੀਆ), 18 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਬ੍ਰਿਸਬੇਨ `ਚ ਦਿਵਾਲੀ ਮੇਲਾ-2 ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ PPN1809201701ਦਿੱਤੇ।ਕੱਲ ਆਸਟਰੇਲੀਆ ਦੇ ਸ਼ਹਿਰ ਬਰਿਸਬੇਨ ਵਿੱਚ ਦੂਜਾ ਦਿਵਾਲੀ ਮੇਲਾ ਬੜੇ ਹੀ ਸੁਚੱਜੇ ਪ੍ਰਬੰਧਾਂ ਨਾਲ ਮਨਾਇਆ ਗਿਆ।ਆਸਟਰੇਲੀਆ ਵਿਚ ਹਰ ਭਾਰਤੀ ਤਿਓਹਾਰ ਨੂੰ ਪਰਿਵਾਰਕ ਦਿੱਖ ਦੇ ਕੇ ਮਨਾਉਣ ਦੀ ਸ਼ੁਰੂਆਤ ਕਰਨ ਵਾਲੇ ਉਘੇ ਪ੍ਰਬੰਧਕ ਰੌਕੀ ਭੁੱਲਰ, ਕਮਰ ਬੱਲ, ਸੰਨੀ ਅਰੌੜਾ ਅਤੇ ਰਾਜ ਨਰੂਲਾ ਦੀ ਟੀਮ ਵਲੋਂ ਸਥਾਨਕ ਰੌਕਲੀ ਸ਼ੋਅ ਗਰਾਊਂਡ ਵਿੱਚ ਦਿਵਾਲੀ ਦਾ ਮੇਲਾ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ `ਚ ਸ਼ਿਰਕਤ ਕੀਤੀ।ਪੰਜਾਬ ਪੋਸਟ ਦੀ ਟੀਮ ਨਾਲ ਫੋਨ ਰਾਹੀਂ ਗੱਲਬਾਤ ਦੌਰਾਨ ਕਮਰ ਬੱਲ ਨੇ ਦੱਸਿਆ ਕਿ ਮੇਲੇ ਵਿੱਚ ਤਕਰੀਬਨ 11,000 ਦੇ ਕਰੀਬ ਲੋਕਾਂ ਦੀ ਐਂਟਰੀ ਨੋਟ ਕੀਤੀ ਗਈ ਹੈ।ਮੇਲੇ ਵਿੱਚ ਬੱਚਿਆ ਲਈ ਝੂਲਿਆਂ, ਖੇਡਾਂ ਅਤੇ ਆਕਰਸ਼ਨ ਦੇ ਹੋਰਨਾਂ ਮਾਧਿਅਮ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ । ਇਹਨਾਂ ਮੇਲਿਆਂ ਵਿਚ ਜਿਥੇ ਸਭਿਆਚਾਰ ਅਤੇ ਵਿਰਸੇ ਦੀ ਮਨਮੋਹਕ ਪੇਸ਼ਕਾਰੀ ਸੀ, ਉਥੇ ਭਾਰਤੀ ਖਾਣੇ ਅਤੇ ਸਟਰੀਟ ਫੂਡ ਦੇ ਰੰਗ-ਬਿਰੰਗੇ ਸਟਾਲਾਂ ਤੇ ਸਾਰਾ ਦਿਨ ਲੋਕਾਂ ਦੀ ਭਰਮਾਰ ਬਣੀ ਰਹੀ।ਮੇਲੇ ਦੀ ਵਿਸ਼ੇਸ਼ ਖਿੱਚ ਸਭਿਆਚਾਰਕ ਗੀਤ-ਸੰਗੀਤ ਦੇ ਤਹਿਤ ਆਯੋਜਿਤ ਕੀਤਾ ਗਿਆ ਰੰਗਾ-ਰੰਗ ਪ੍ਰੋਗਰਾਮ ਸੀ।ਮੇਲੇ ਦੀ ਸ਼ੁਰੂਆਤ ਸਥਾਨਕ ਗਾਇਕਾਂ ਨੇ ਕੀਤੀ, ਇਸ ਤੋਂ ਬਾਅਦ ਸੁਰਖ਼ਾਬ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਦਰਸ਼ਕਾਂ ਨੂੰ ਕੀਲ ਦਿੱਤਾ।ਇਸ ਤੋਂ ਬਾਅਦ ਉਡੀਕੇ ਜਾ ਰਹੇ ਹਰਮਨ ਪਿਆਰੇ ਗਾਇਕ ਮਨਕੀਰਤ ਔਲਖ ਨੇ ਸਟੇਜ `ਤੇ ਤਾੜੀਆਂ ਦੀ ਗੂੰਜ਼ ਵਿਚ ਵੱਖਰੇ ਅੰਦਾਜ਼ ਨਾਲ ਐਂਟਰੀ ਕੀਤੀ ਅਤੇ ਇਕ ਤੋਂ ਬਾਅਦ ਇਕ ਦਿਲਕੱਸ਼ ਗੀਤ ਦਰਸ਼ਕਾਂ ਦੇ ਸਨਮੁੱਖ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਸਟੇਜ਼ ਸੰਚਾਲਕ ਦੀ ਭੂਮਿਕਾ ਨੀਰਜ਼ ਪੋਪਲੀ, ਪ੍ਰੀਤ ਸਿਆਂ ਅਤੇ ਜਸਕਰਨ ਕੌਰ ਨੇ ਸੰਯੁਕਤ ਰੂਪ `ਚ ਬਹੁਤ ਹੀ ਸਲੀਕੇ ਅਤੇ ਸ਼ਾਇਰਾਨਾ ਤਰੀਕੇ ਨਾਲ ਨਿਭਾਈ।
ਦਿਵਾਲੀ ਮੇਲੇ ਦੇ ਅੰਤ `ਚ ਆਤਿਸ਼ਬਾਜ਼ੀ ਨੇ ਇਕ ਵਾਰ ਆਸਮਾਨ ਵਿਚ ਰੰਗਾਂ ਦੀ ਬੁਛਾਰ ਕਰ ਦਿੱਤੀ। ਬੱਚਿਆਂ ਅਤੇ ਔਰਤਾਂ ਦੀ ਭਾਰੀ ਗਿਣਤੀ ਵਿਚ ਹਾਜ਼ਰੀ ਨੇ ਮੇਲੇ ਨੂੰ ਚਾਰ ਚੰਨ ਲਾ ਦਿੱਤੇ।ਸਰੁੱਖਿਆ ਅਤੇ ਪਾਰਕਿੰਗ ਦੇ ਪੁਖਤਾ ਪ੍ਰਬੰਧਾਂ ਕਾਰਨ ਪੰਜਾਬੀ ਭਾਈਚਾਰੇ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply