Friday, August 14, 2026

ਸਾਦਕੀ ਬਾਰਡਰ `ਤੇ ਭਾਰਤ-ਪਾਕਿ ਅਧਿਕਾਰੀਆਂ ਦੀ ਮਹੀਨੇਵਾਰ ਮੀਟਿੰਗ ਹੋਈ

ਫਾਜ਼ਿਲਕਾ, 21 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਬੀ.ਐਸ.ਐਫ ਦੇ ਕਮਾਂਡੈਂਟ ਅਤੇ ਪਾਕ ਰੇਂਜਰਜ਼ ਦੇ ਵਿੰਗ ਕਮਾਂਡਰ ਪੱਧਰ ਦੇ PPN2109201716ਅਧਿਕਾਰੀਆਂ ਦੀ ਮਹੀਨੇਵਰ ਮੀਟਿੰਗ ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਮਹਾਵੀਰ (ਸਾਦਕੀ) ਚੌਕੀ ਤੇ ਭਾਰਤੀ ਖੇਤਰ ਵਿਚ ਹੋਈ।ਮੀਟਿੰਗ ਵਿਚ ਪਾਕਿਸਤਾਨ ਰੇਂਜ ਦੇ ਵਿੰਗ ਕਮਾਂਡਰ ਅਸਦ ਉਲਾ ਦੇ ਨਾਲ ਹੋਰ ਅਧਿਕਾਰੀ ਅਤੇ ਭਾਰਤ ਵਲੋਂ ਬੀ.ਐਸ.ਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਅਤੇ 4 ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਸਰਹੱਦ ਦੇ ਆਲੇ ਦੁਆਲੇ ਅਸਮਾਜਿਕ ਅਨਸਰਾਂ ਦੀਆਂ ਗਤੀਵਿਧੀਆਂ `ਤੇ ਨਜ਼ਰ ਰੱਖਣ ਅਤੇ ਸਰਹੱਦ `ਤੇ ਸ਼ਾਂਤੀ ਬਣਾਈ ਰੱਖਣ `ਤੇ ਚਰਚਾ ਹੋਈ।ਇਸ ਤੋਂ ਇਲਾਵਾ ਸਰਹੱਦ ਦੀ ਸੁਰੱਖਿਆ ਨਾਲ ਸਬੰਧਤ ਹੋਰ ਛੋਟੇ ਛੋਟੇ ਬਿੰਦੂਆਂ `ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂਕਿ ਸਰਹੱਦ ਤੇ ਸ਼ਾਂਤਮਈ ਮਹੋਲ ਬਣਿਆ ਰਹੇ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply