Monday, October 12, 2026

ਸ਼੍ਰੀ ਜੈਨ ਭਵਨ ਵਿਚ ਭਜਨ ਸੰਧਿਆ ਦਾ ਆਯੋਜਨ

ਫਾਜ਼ਿਲਕਾ, 21 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਸ਼੍ਰੀ ਜੇਨ ਭਵਲ ਵਿਚ ਸਾਧਵੀ ਸ਼੍ਰੀਚੰਦ ਯਸ਼ਾ ਅਤੇ ਪ੍ਰਵਚਨ ਦਕਸ਼ਾ PPN2109201718ਸਾਧਵੀ ਪੁਨੀਤ ਯਸ਼ਾ ਵੱਲੋਂ ਕੀਤੇ ਜਾ ਰਹੇ ਚਾਰ ਮਹੀਨਿਆਂ ਦੀ ਭਗਤੀ ਪੋ੍ਰਰਗਾਮ ਦੌਰਾਨ ਚੱਲ ਰਹੇ ਵੱਖ-ਵੱਖ ਸਮਾਗਮਾਂ ਦੇ ਤਹਿਤ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਸੁਰਜੀਤ ਕੁਮਾਰ ਜੈਨ ਨੇ ਦੱਸਿਆ ਕਿ ਭਜਨਾਂ ਦੇ ਰਾਹੀਂ ਸਾਧਵੀਆਂ ਨੇ ਭਗਵਾਨ ਨਾਲ ਮਿਲਣ ਦਾ ਰਸਤਾ ਵਿਖਾਇਆ।ਸਾਧਵੀ ਪੁਨੀਤ ਯਸ਼ਾ ਨੇ ਦੱਸਿਆ ਕਿ ਅੱਜ ਦੇ ਤਨਾਅ ਭਰੇ ਸਮੇਂ ਵਿਚ ਕੁੱਝ ਸਮਾਂ ਭਜਨਾਂ ਦੇ ਰਾਹੀਂ ਆਪਣੇ ਪਰਿਵਾਰ, ਸਮਾਜ ਅਤੇ ਮੰਦਰ ਵਿਚ ਬੈਠ ਕੇ ਭਗਵਾਨ ਨੂੰ ਯਾਦ ਕਰੀਏ ਤਾਂ ਅਸੀਂ ਤਨਾਅ ਮੁਕਤ ਰਹਿ ਸਕਾਂਗੇ ਅਤੇ ਸਿਹਤਮੰਦ ਰਹਿ ਕੇ ਭਗਵਾਨ ਨਾਲ ਜੁੜ ਸਕਾਂਗੇ।
ਇਸ ਮੌਕੇ ਜੀ.ਏ.ਵੀ ਆਦਰਸ਼ ਵਿਦਿਆਲਯ ਚੁਵਾੜਿਆਂ ਵਾਲੀ, ਆਤਮ ਵੱਲਭ ਪਬਲਿਕ ਸਕੂਲ ਅਤੇ ਸ਼੍ਰੀ ਜੈਨ ਹਾਈ ਸਕੂਲ ਦ ਬੱਚਿਆਂ ਨੇ ਧਾਰਮਿਕ, ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਸਮਾਪਤੀ ਸਮਾਗਮ ਦੌਰਾਨ ਅਰਾਧਨਾ ਦੇ ਤਹਿਤ ਸਭ ਤੋਂ ਵੱਧ ਵਰਤ ਰਖਣ ਵਾਲੇ ਸ਼ਰਧਾਲੂਆਂ ਦਾ ਸਨਮਾਨ ਕੀਤਾ ਗਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply