ਬਟਾਲਾ, 21 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਵਿਚ ਜੀਵਨ ਜਾਚ ਸਿਖਾਉਣ ਦੇ ਮਕਸਦ ਨਾਲ ਸਵੱਛ ਭਾਰਤ ਮਿਸਨ
ਦੀ ਸੁਰੂਆਤ ਕੀਤੀ ਗਈ ਸੀ ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੇਖਵਾਂ ਦੇ ਪਿ੍ਰੰਸੀਪਲ ਤੇ ਸਾਬਕਾ ਜਿਲਾ ਸਿਖਿਆ ਅਫਸਰ ਭਾਰਤ ਭੂਸ਼ਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਮਿਸ਼ਨ ਸਬੰਧੀ ਸਿਖਿਆ ਸਕੱਤਰ ਕਿ੍ਸ਼ਨ ਕੁਮਾਰ ਤੇ ਜਿਲਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀਮਤੀ ਨਰੇਸ਼ ਬਾਲਾ ਦੇ ਹੁਕਮਾਂ `ਤੇ ਵਿਦਿਦਿਆਰਥੀਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਸਿਰਫ ਸਕੂਲ ਵਿਚ ਜਾਂ ਸਕੂਲ ਦੇ ਆਲੇ ਦੁਆਲੇ ਇਕ ਦੌ ਦਿਨ ਸੰਭਾਲ ਕਰਨ ਨਾਲ ਇਸ ਮਿਸਨ ਦੀ ਪ੍ਰਾਪਤੀ ਨਹੀ ਹੋਣੀ। ਇਸ ਕਰਕੇ ਸਾਨੂੰ ਆਪਣੇ ਪਿੰਡਾਂ, ਸ਼ਹਿਰਾਂ, ਘਰਾਂ ਤੇ ਆਲੇ ਦੁਆਲੇ ਵਿਚ ਇਸ ਮਿਸਨ ਦਾ ਮਕਸਦ ਸਮਝਦਿਆਂ, ਆਪਣੀਆਂ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ।ਇਸੇ ਮਿਸ਼ਨ ਤਹਿਤ ਸਕੂਲ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਪੰਦਰਵਾੜਾ ਮਨਾਇਆ ਗਿਆ ਜਿਸ ਦੌਰਾਨ ਸਕੂਲ ਦਾ ਆਲਾ ਦੁਆਲਾ, ਗਮਲਿਆਂ, ਕਮਰਿਆਂ ਦੀਆਂ ਜਾਲੀਆਂ, ਮਿਡ ਡੇ ਮੀਲ ਸਮਾਨ ਆਦਿ ਦੀ ਸਫਾਈ ਕੀਤੀ ਗਈ ।ਵਿਦਿਆਰਥੀਆਂ ਵਲੋ ਸਵੱਛ ਭਾਰਤ ਨਾਲ ਸਬੰਧਿਤ ਕਵਿਤਾਂਵਾਂ ਤੇ ਗੀਤ ਵੀ ਪੜੇ ਸੁਣੇ ਗਏ।ਇਸ ਮੌਕੇ ਰਾਜਵਿੰਦਰ ਸਿੰਘ, ਸਤਿੰਦਰਪਾਲ, ਗੁਰਬਚਨ ਸਿੰਘ ਠੀਕਰੀਵਾਲ, ਬਲਵਿੰਦਰ ਭਗਤ, ਸਤਿੰਦਰਪਾਲ ਕੌਰ, ਜਾਸਮੀਨ, ਪਰਮਿੰਦਰ ਕੌਰ, ਤਰਸੇਮ ਸਿੰਘ, ਮੋਹਿਤ, ਗੁਰਭੇਜ ਸਿੰਘ, ਰਾਜਬੀਰ ਕੌਰ ਸੁਖਵਿੰਦਰ ਕੋਰ, ਤੇਜਿੰਦਰ ਕੌਰ ਆਦਿ ਅਧਿਆਪਕ ਹਾਜਰ ਸਨ।ਅਖੀਰ ਵਿਚ ਪਿ੍ਰੰਸੀਪਲ ਭਾਰਤ ਭੂਸਨ ਵੱਲੋ ਵਿਦਿਆਰਥੀਆਂ ਤੇ ਹਾਊਸ ਇੰਚਾਰਜਾਂ ਦਾ ਧਨਵਾਦ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media