Tuesday, October 13, 2026

ਫੋੋਟੋੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 3 ਅਕਤੂਬਰ ਤੋੋਂ

PPN2109201725ਮਾਲੇਰਕੋਟਲਾ (ਸੰਦੌੜ), 21 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ 106 ਅਮਰਗੜ੍ਹ ਵਿੱਚ ਮਿਤੀ 01.01.2018 ਨੂੰ ਆਧਾਰ ਮੰਨ ਕੇ ਫੋੋਟੋੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 03.10.2017 ਤੋੋਂ 02.11.2017 ਤੱਕ ਚੱਲੇਗਾ। ਇਸ ਸਬੰਧੀ ਅੱਜ ਐਸ.ਡੀ.ਐਮ ਦਫਤਰ ਮਾਲੇਰਕੋਟਲਾ ਵਿਖੇ ਵਿਧਾਨ ਸਭਾ ਹਲਕਾ 105 ਅਤੇ ਵਿਧਾਨ ਸਭਾ ਹਲਕਾ 106 ਦੇ ਚੋੋਣ ਸੁਪਰਵਾਇਜ਼ਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੋੋਣਕਾਰ ਰਜਿਸਟਰੇਸ਼ਨ ਅਫਸਰ ਡਾ.ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਸਮਰੀ ਰਵੀਜਨ ਦੌੌਰਾਨ ਜਿਹੜੇ ਨੋਜਵਾਨ ਲੜਕੇ ਅਤੇ ਲੜਕੀਆਂ ਦੀ ਜਨਮ ਮਿਤੀ 31.12.1999 ਹੈ, ਉਨ੍ਹਾਂ ਦੀ ਵੋਟ ਬਣਾਉਣ ਸਬੰਧੀ ਫਾਰਮ ਨੰਬਰ 6, ਵੋੋਟ ਕੱਟਣ ਲਈ ਫਾਰਮ ਨੰਬਰ 7, ਦਰੁੱਸਤੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਵਿੱਚ ਇਕ ਥਾਂ ਤੋੋਂ ਦੂਜੀ ਥਾਂ ਤੇ ਸ਼ਿਫਟ ਹੋੋਣ ਲਈ ਫਾਰਮ ਨੰਬਰ 8 ੳ ਵੀ ਭਰੇ ਜਾਣੇ ਹਨ।ਉਨ੍ਹਾਂ ਦੱਸਿਆ ਕਿ ਨਵੀਆਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਮਿਤੀ 03.10.2017 ਨੂੰ ਬੀ.ਅੇਲ.ਓਜ਼ ਵਲੋਂ ਆਪਣੇ-ਆਪਣੇ ਬੂਥਾਂ ਉਪਰ ਕੀਤੀ ਜਾਣੀ ਹੈ।ਇਸ ਰਵੀਜ਼ਨ ਪ੍ਰੋੋਗਰਾਮ ਦੋਰਾਨ ਮਿਤੀ 07.10.2017 ਅਤੇ 14.10.2017 ਨੂੰ ਬੀ.ਅੇਲ.ਓਜ ਵਲੋਂ ਆਪਣੇ-ਆਪਣੇ ਬੂਥਾਂ ਉੱਪਰ ਆਮ ਵੋਟਰਾਂ ਅਤੇ ਬੂਥ ਨਾਲ ਸਬੰਧਤ ਪੱਤਵੰਤੇ ਵਿਅਕਤੀਆਂ ਦਾ ਇੱਕਠ ਕਰਕੇ ਵੋਟਰ ਸੂਚੀਆਂ ਪੜ੍ਹ ਕੇ ਸੁਣਾਉਣ ਦਾ ਕੰਮ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 08.10.2017 ਅਤੇ 15.10.2017 ਨੂੰ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਹਰ ਬੂਥ ਉਪਰ ਸਪੈਸ਼ਲ ਕੈਂਪ ਲਗਾਏ ਜਾਣੇ ਹਨ।ਮੀਟਿੰਗ ਵਿੱਚ ਹੋੋਰਨਾਂ ਤੋੋਂ ਇਲਾਵਾ ਤਹਿਸੀਲਦਾਰ ਮਾਲੇਰਕੋਟਲਾ ਸਿਰਾਜ ਅਹਿਮਦ, ਸਹਾਇਕ ਚੋੋਣਕਾਰ ਰਜਿਸਟਰੇਸ਼ਨ ਅਫਸਰ ਕਮ ਤਹਿਸੀਲਦਾਰ ਅਹਿਮਦਗੜ੍ਹ ਬਾਦਲ ਦੀਨ, ਨਾਇਬ ਤਹਿਸੀਲਦਾਰ, ਅਹਿਮਦਗੜ੍ਹ ਮਿੱਤਲ, ਚੋੋਣ ਕਲਰਕ ਸਰਬਜੀਤ ਸਿੰਘ, ਧਰਮ ਸਿੰਘ, ਮਨਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply