ਜੰਡਿਆਲਾ ਗੁਰੂ, 21 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਾਂਗਰਸ ਹਾਈਕਮਾਨ ਵਲੋਂ ਗੁਰਦਾਸਪੁਰ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨ ਕਰਨ ਤੋਂ ਬਾਅਦ ਅੰਮ੍ਰਿਤਸਰ ਆਉਣ `ਤੇ ਜੰਡਿਆਲਾ ਗੁਰੂ ਤੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਾਂਗਰਸੀ ਵਰਕਰਾਂ ਅਤੇ ਹਲਕੇ ਦੇ ਲੀਡਰਾਂ ਸਮੇਤ ਜੀ.ਟੀ ਰੋਡ ਸਾਹਮਣੇ ਅਨਾਜ ਮੰਡੀ ਠਾਠਾਂ ਮਾਰਦੇ ਇਕੱਠ `ਚ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਜਾਖੜ ਨਾਲ ਸਥਾਨਿਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਡਾ. ਰਾਜਕੁਮਾਰ ਵੇਰਕਾ ਵਿਧਾਇਕ ਵੀ ਮੌਜੂਦ ਸਨ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਜਨਤਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਪਾਰਟੀਆਂ ਦਾ ਸਫਾਇਆ ਕੀਤਾ ਸੀ। ਇਸੇ ਤਰ੍ਹਾਂ ਗੁਰਦਾਸਪੁਰ ਸੀਟ ਵੀ ਭਾਰੀ ਬਹੁਮਤ ਨਾਲ ਜਿੱਤ ਕੇ ਹਾਈਕਮਾਨ ਦੀ ਝੋਲੀ ਪਾਈ ਜਾਵੇਗੀ ।
ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨਾਲ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਆਸ਼ੂ ਵਿਨਾਇਕ ਯੂਥ ਕਾਂਗਰਸੀ ਆਗੂ, ਰਣਧੀਰ ਸਿੰਘ ਮਲਹੋਤਰਾ ਕੌਂਸਲਰ, ਸੰਜੀਵ ਕੁਮਾਰ ਲਵਲੀ, ਕੁਲਵਿੰਦਰ ਸਿੰਘ ਕਿੰਦਾ ਕੌਂਸਲਰ, ਇੰਦਰ ਸਿੰਘ ਮਲਹੋਤਰਾ ਸਾਬਕਾ ਕੌਂਸਲਰ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ, ਭੁਪਿੰਦਰ ਸਿੰਘ ਹੈਪੀ ਕੌਂਸਲਰ, ਸੰਜੀਵ ਚੋਪੜਾ, ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੌਂਸਲਰ, ਨਿਰਮਲ ਸਿੰਘ ਨਿੰਮਾ ਸਾਬਕਾ ਮੀਤ ਪ੍ਰਧਾਨ, ਵਿਕਾਸਪਾਲ ਪ੍ਰਿੰਸ ਪਾਸੀ, ਰੋਮੀ ਅਰੋੜਾ ਆੜ੍ਹਤੀ, ਅਮਨ ਵਿਰਕ, ਚਰਨਜੀਤ ਟੀਟੂ, ਐਡਵੋਕੇਟ ਅਮਿਤ ਅਰੋੜਾ ਜਨਰਲ ਸਕੱਤਰ ਕਾਂਗਰਸ ਲੀਗਲ ਸੈਲ, ਸੁਖਵਿੰਦਰ ਸਿੰਘ ਗੋਲਡੀ, ਅਵਤਾਰ ਟੱਕਰ, ਸਰਬਜੋਤ ਮਲਹੋਤਰਾ, ਰਿੰਕੂ ਜੰਡਿਆਲਾ, ਪ੍ਰੀਤਇੰਦਰ ਸਿੰਘ, ਨਵ ਸੰਧੂ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਵੀ ਪਹੁੰਚੇ ਹੋਏ ਸਨ ।ਐਸ.ਐਚ.ਓ ਹਰਪਾਲ ਸਿੰਘ ਅਤੇ ਚੋਂਕੀ ਇੰਚਾਰਜ ਨਰੇਸ਼ ਕੁਮਾਰ ਵਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ।
Check Also
ਵਿਧਾਇਕ ਡਾ. ਅਜੈ ਗੁਪਤਾ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪਸ਼ੂ ਹਸਪਤਾਲ ਅਤੇ ਗਊਸ਼ਾਲਾ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ …
Punjab Post Daily Online Newspaper & Print Media