Sunday, October 11, 2026

ਪੁਲਿਸ ਥਾਣੇਦਾਰ ਅਤੇ ਵਕੀਲ ਦੀ ਤਕਰਾਰ ਦਾ ਮਾਮਲਾ ਹੋਇਆ ਠੰਡਾ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਈ.ਓ.ਵਿੰਗ ਸਿਟੀ-2 ਬਠਿੰਡਾ ਦੇ ਦਰਸ਼ਨ ਸਿੰਘ PPN2209201701ਸਹਾਇਕ ਥਾਣੇਦਾਰ ਅਤੇ ਵਕੀਲ ਲੱਕੀ ਜਿੰਦਲ ਦੀ ਆਪਸ ਵਿੱਚ ਤਕਰਾਰਬਾਜੀ ਹੋ ਗਈ ਸੀ।ਜਿਸ ਕਰਕੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਅਫਸਰਾਨ ਬਾਲਾ ਪਾਸ ਵਕੀਲ ਲੱਕੀ ਜਿੰਦਲ ਵਲੋਂ ਆਪਣੇ ਨਾਲ ਹੋਈ ਦੁਰਵਿਹਾਰ ਸਬੰਧੀ ਦਰਖਾਸਤ ਦਿੱਤੀ ਸੀ।ਦੂਜੇ ਪਾਸੇ ਵਕੀਲ ਲੱਕੀ ਜਿੰਦਲ ਨੇ ਵੀ ਆਪਣੇ ਨਾਲ ਹੋਈ ਕੁੱਟਮਾਰ ਸਬੰਧੀ ਬਿਆਨ ਤਹਿਰੀਰ ਕਰਾਇਆ ਸੀ।ਉਕਤ ਮਾਮਲੇ ਦੀ ਪੜਤਾਲ ਅਫਸਰਾਨ ਬਾਲਾ ਵਲੋਂ ਭੁਪਿੰਦਰ ਸਿੰਘ ਸਿੱਧੂ, ਕਪਤਾਨ ਪੁਲਿਸ, ਸਥਾਨਕ ਬਠਿੰਡਾ ਨੂੰ ਮਾਰਕ ਕੀਤੀ ਗਈ।ਇਸ ਸਬੰਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਜਲਾਲ ਸਮੇਤ ਬਾਕੀ ਮੈਬਰਾਂ ਦੇ ਕਪਤਾਨ ਪੁਲਿਸ ਸਥਾਨਕ ਬਠਿੰਡਾ ਨੂੰ ਉਹਨਾ ਦੇ ਦਫਤਰ ਵਿਖੇ ਮਿਲੇ।ਇਸ ੳਪਰੰਤ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਜਲਾਲ ਨੇ ਬਾਰ ਐਸੋਸੀਏਸ਼ਨ ਦੇ ਦਫਤਰ ਵਿਖੇ ਸਾਰੇ ਮੈਬਰਾਂ ਦੀ ਮੀਟਿੰਗ ਬਲਾਈ ਜਿੱਥੇ ਭੁਪਿੰਦਰ ਸਿੰਘ, ਕਪਤਾਨ ਪੁਲਿਸ, ਸਥਾਨਕ ਬਠਿੰਡਾ ਸਮੇਤ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸ਼ਾਮਲ ਹੋਏ, ਜਿਥੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਅਤੇ ਵਕੀਲ ਲਕੀ ਜਿੰਦਲ ਨੂੰ ਮਾਮਲੇ ਦੀ ਪੜਤਾਲ ਸਬੰਧੀ ਸੁਣਿਆ ਅਤੇ ਦੋਨਾਂ ਧਿਰਾਂ ਦੀ ਗਲਤ ਫਹਿਮੀ ਦੂਰ ਕੀਤੀ ਅਤੇ ਦੋਨੇ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੀ ਸਹਿਮਤੀ ਦਿੱਤੀ।ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਜਲਾਲ ਅਤੇ ਭੁਪਿੰਦਰ ਸਿੰਘ ਸਿੱਧੂ ਕਪਤਾਨ ਪੁਲਿਸ, ਸਥਾਨਿਕ ਬਠਿੰਡਾ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਅੱਗੇ ਤੋਂ ਅਜਿਹੀ ਘਟਨਾ ਨਾ ਦੁਹਰਾਉਣ ਅਤੇ ਆਪਸ ਵਿੱਚ ਤਾਲਮੇਲ ਰੱਖਣ ਦਾ ਇੱਕ ਦੂਜੇ ਨੂੰ ਭਰੋਸਾ ਦਿੱਤਾ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply