ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਫਰੀਦਕੋਟ ਦੇ ਪਿੰਡ ਝਖੜ ਵਾਲਾ ਦੇ 67 ਸਾਲ ਦੇ ਆਤਮਾ ਸਿੰਘ
ਤਕਰੀਬਨ ਦਸ ਸਾਲ ਤੋਂ ਗੋਡਿਆਂ ਦੀ ਸਮੱਸਿਆ ਕਾਰਨ ਹੋਇਆ ਅਸਮਰਥ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਅਮਿ੍ਰਤ ਗੁਪਤਾ ਕੋਲ ਜਾਂਚ ਕਰਾਉਣ ਪਹੰੁਚਿਆ ਅਤੇ ਜਾਂਚ ਉਪੰਰਤ ਡਾਕਟਰ ਦੀ ਸਲਾਹ ਮੁਤਾਬਕ ਖਬੇ ਗੋਡੇ ਨੂੰ ਬਦਲਵਾਇਆ।ਗੋਡਾ ਬਦਲਣ ਦੇ ਕਰੀਬ 48 ਘੰਟਿਆਂ ਬਾਅਦ ਹੀ ਉਸ ਨੇ ਫਰਕ ਮਹਿਸੂਸ ਕੀਤਾ ਉਨਾਂ ਦੇ ਗੋਡੇ ਜੋ ਬਿਲਕੁੱਲ ਟੇਢੇ ਹੋ ਗਏ ਸਨ, ਹੁਣ ਆਪਰੇਸ਼ਨ ਦੇ ਬਾਅਦ ਸਿੱਧੇ ਹੋ ਗਏ ਸਨ ਅਤੇ ਉਹ ਵਾਕਰ ਫੜ ਕੇ ਬਿਨਾਂ ਦਰਦ ਦੇ ਚੱਲ ਪਾ ਰਹੇ ਸਨ।ਆਤਮਾ ਸਿੰਘ ਨੇ ਦੱਸਿਆ ਕਿ ਕਿਸਾਨੀ ਪੇਸ਼ਾ ਹੋਣ ਦੇ ਕਾਰਨ ਉਨਾਂ ਦਾ ਕੰਮ ਵੀ ਲੋਕਾਂ ਉਤੇ ਨਿਰਭਰ ਹੋ ਗਿਆ ਸੀ।ਜਿੰਦਗੀ ਬਿਸਤਰੇ ਤੱਕ ਸਿਮਟ ਕਰ ਰਹਿ ਗਈ ਸੀ। ਡਾ. ਅਮਿ੍ਰਤ ਗੁਪਤਾ ਨੇ ਦੱਸਿਆ ਕਿ ਮਰੀਜਾਂ ਵਲੋਂ ਸਮੱਸਿਆ ਦੀ ਸ਼ੁਰੂਆਤ ਵਿੱਚ ਹੀ ਇਸ ਦਾ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media