ਸਮਰਾਲਾ, 22 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਦੇ ਲੋਕਾਂ ਨੂੰ ਪਿਛਲੇ 10 ਸਾਲਾਂ ਵਿੱਚ ਬਾਦਲ ਸਰਕਾਰ ਨੇ ਲੁੱਟ ਕੇ ਪੰਜਾਬ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ,
ਉਸ ਤੋਂ ਬਾਅਦ ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸੱਤਾ ਸੰਭਾਲੀ ਸੀ, ਪ੍ਰੰਤੂ ਪੰਜਾਬ ਦੇ ਲੋਕ ਛੇ ਮਹੀਨੇ ਬਾਅਦ ਹੀ ਕੈਪਟਨ ਦੀ ਸਰਕਾਰ ਬਣਾ ਪਛਤਾ ਰਹੇ ਹਨ।ਦੂਸਰਾ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਲਈ ਸਰਕਾਰਾਂ ਤੋਂ ਬਿਨਾਂ ਇਨਾਂ ਕਿਸਾਨ ਯੂਨੀਅਨਾਂ ਦੇ ਨੇਤਾ ਵੀ ਕਿਸਾਨਾਂ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਨੇ ਪ੍ਰੈੱਸ ਦੇ ਨਾਂ ਇੱਕ ਬਿਆਨ ਜਾਰੀ ਕਰਦਿਆਂ ਕੀਤਾ।ਉਨਾਂ ਅੱਗੇ ਕਿਹਾ ਕਿ ਅਜਮੇਰ ਸਿੰਘ ਲੱਖੋਵਾਲ ਤੇ ਬਲਬੀਰ ਸਿੰਘ ਰਾਜੇਵਾਲ ਦੋਵੇਂ ਕਿਸਾਨਾਂ ਦੇ ਦੋਸ਼ੀ ਹਨ, ਇਹ ਰਲ-ਮਿਲ ਸਰਕਾਰਾਂ ਕੋਲ ਕਿਸਾਨਾਂ ਦੇ ਹੱਕਾਂ ਦਾ ਸੌਦਾ ਕਰਦੇ ਹਨ। ਵਰਿੰਦਰ ਸਿੰਘ ਨੇ ਕਿਹਾ ਕਿ ਉਹ ਲੱਖੋਵਾਲ ਤੇ ਬਲਵੀਰ ਸਿੰਘ ਰਾਜੇਵਾਲ ਨੂੰ ਸਲਾਹ ਦੇਣਾ ਚਾਹੰੁਦਾ ਹੈ ਕਿ ਦੋਵੇਂ ਡਰਾਮਿਆਂ ਵਿਚ ਕੰਮ ਕਰਨ ਲੱਗ ਜਾਣ ਕਿਉਂਕਿ ਦੋਵੇਂ ਡਰਾਮਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਕਰਦੇ। ਲੱਖੋਵਾਲ 10 ਸਾਲ ਬਾਦਲ ਦੀ ਗੋਦ ਵਿਚ ਬੈਠ ਕੇ ਅਤੇ ਕੈਬਨਿਟ ਰੈਂਕ ਦਾ ਨਿੱਘ ਮਾਣਦੇ ਰਹੇ।ਉਦੋਂ ਉਨਾਂ ਨੂੰ ਕਿਸਾਨਾਂ ਦੀ ਯਾਦ ਕਿਉਂ ਨਹੀਂ ਆਈ। ਲੱਖੋਵਾਲ ਉਦੋਂ ਧਰਨੇ ਲਾਉਂਦੇ, ਜਦੋਂ ਬਾਦਲ 10 ਸਾਲਾਂ ਵਿਚ ਪੰਜਾਬ ਲੁੱਟ ਰਿਹਾ ਸੀ ਤੇ ਜਵਾਨੀ ਨੂੰ ਨਸ਼ੇ ਵਿਚ ਧੱਕ ਰਿਹਾ ਸੀ। ਉਦੋਂ ਤਾਂ ਬਾਦਲ ਦੀ ਗੋਦ ਦੇ ਨਿੱਘ ਨੇ ਲੱਖੋਵਾਲ ਸਾਹਿਬ ਨੂੰ ਨੀਂਦ ਵਿਚੋਂ ਜਾਗਣ ਨਹੀਂ ਦਿੱਤਾ।ਅੱਜ ਅਹੁੱਦਾ ਚਲਾ ਗਿਆ ਤਾਂ ਕਿਸਾਨਾਂ ਦੇ ਹਿੱਤ ਜਾਗ ਪਏ ਅਤੇ ਅੱਜ ਸੜਕਾਂ ਤੇ ਆ ਗਏ।ਦੂਜੇ ਪਾਸੇ ਬਲਵੀਰ ਸਿੰਘ ਰਾਜੇਵਾਲ ਵੀ ਡਰਾਮੇਬਾਜ਼ ਹੈ, ਉਹ ਪਹਿਲਾਂ ਕਿਸਾਨਾਂ ਦੇ ਸੋਕੇ ਵਾਲੇ ਪੈਸੇ ਦਾ ਹਿਸਾਬ ਦੇਵੇ।ਕਿਸਾਨ ਵੀਰ ਤਾਂ ਪਹਿਲਾਂ ਹੀ ਸਰਕਾਰਾਂ ਦੇ ਸਤਾਏ ਹੋਏ ਨੇ। ਉਨਾਂ ਅੱਗੇ ਕਿਹਾ ਕਿ ਮੈਂ ਕਿਸਾਨਾਂ ਨਾਲ ਹਰ ਦੁੱਖ ਸੁੱਖ ਵਿਚ ਖੜਾਂਗਾ, ਪਰ ਕਿਸਾਨ ਵੀਰ ਇਹਨਾਂ ਦਲਾਲਾਂ ਤੋਂ ਸੁਚੇਤ ਰਹਿਣ। ਮੇਰੀ ਕਿਸਾਨਾਂ ਵੀਰਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਖੁਦਕੁਸ਼ੀਆਂ ਨਾ ਕਰੋ, ਸਗੋਂ ਆਪਣੇ ਹੱਕਾਂ ਲਈ ਲੜਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media