Tuesday, June 30, 2026

ਜਥੇਦਾਰ ਸ੍ਰੀ ਅਕਾਲ ਤਖਤ ਨੂੰ ਮਿਲੇ `ਵਾਇਸ ਆਫ ਟੋਬੈਕੋ ਵਿਕਟਿਮਜ਼` ਆਗੂ

ਕੋਟਪਾ ਐਕਟ 2003 ਲਾਗੂ ਕਰਵਾਉਣ ਦੀ ਕੀਤੀ ਮੰਗ
ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਡਾ: ਪੰਕਜ ਚਤੁਰਵੇਦੀ, ਟਾਟਾ ਮੈਮੋਰੀਅਲ ਸੁਸਾਇਟੀ akal takhtਮੁੰਬਈ ਦੇ ਸਹਿਯੋਗੀਆਂ ਡਾ: ਪ੍ਰਹਿਲਾਦ ਦੁਗੱਲ, ਡਾ: ਅਮਿਤ ਧਵਨ ਅਤੇ ਡਾ: ਰਮਨਦੀਪ ਸਿੰਘ ਪੈਟਰਨ ਪੰਜਾਬ, `ਵਾਇਸ ਆਫ ਟੋਬੈਕੋ ਵਿਕਟਿਮਜ਼` (Voice of Tobacco Victims) ਵੱਲੋਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਂਝੇ ਰੂਪ ਵਿਚ ਮੰਗ ਪੱਤਰ ਦਿੰਦਿਆਂ ਜਿਸ ਵਿਚ ਪਿਛਲੇ ਦਿਨੀ ਜਨਤਕ ਸਥਾਨਾਂ `ਤੇੇ ਸਿਗਰਟ/ਬੀੜੀ ਆਦਿ ਦੇ ਨਸ਼ੇ ਪ੍ਰਤੀ ਸਿੱਖ ਨੌਜਵਾਨਾਂ ਵੱਲੋਂ ਇਤਰਾਜ ਉਠਾਉਣ ’ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਅਤੀ ਘਿਨਾਉਣੀ ਹਰਕਤ ਨਾਲ ਸਿੱਖ ਨੌਜਵਾਨ ਦੀ ਮੌਤ ਹੋਣ ਕਰਕੇ ਸਮੁੱਚੀ ਮਨੁੱਖਤਾ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ, ਕਿਉਂਕਿ ਭਾਰਤੀ ਸੰਵਿਧਾਨ ਵਿੱਚ ਕੋਟਪਾ ਐਕਟ 2003 (COTPA Act 2003) ਨੂੰ ਪਾਸ ਤਾਂ ਕਰ ਦਿੱਤਾ ਗਿਆ, ਲੇਕਿਨ ਇਸ ਨੂੰ ਕਿਸੇ ਵੀ ਰਾਜ ਵਿਚ ਅਜੇ ਤੱਕ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ।ਜੇਕਰ ਇਹ ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਹੁੰਦਾ ਤਾਂ ਸ਼ਾਇਦ ਅਜਿਹੀ ਦੁਖਦਾਇਕ ਘਟਨਾ ਨਾ ਵਾਪਰਦੀ।
ਜਥੇਦਾਰ ਵੱਲੋਂ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਪੱਤ੍ਰਿਕਾ ਭੇਜਦਿਆਂ ਆਦੇਸ਼ ਕੀਤਾ ਹੈ ਕਿ ਉਹ ਭਾਰਤ ਦੀ ਕੇਂਦਰੀ ਸਰਕਾਰ ਅਤੇ ਸਥਾਨਕ ਸਰਕਾਰ ਨਾਲ ਲਿਖਾ ਪੜੀ ਕਰਕੇ ਤੁਰੰਤ ਉਕਤ ਕੋਟਪਾ ਐਕਟ 2003 ਨੂੰ ਸਖ਼ਤੀ ਨਾਲ ਲਾਗੂ ਕਰਵਾਉਣ।ਇਸ ਮੌਕੇ ਗੁਰਬਚਨ ਸਿੰਘ ਇੰਚਾਰਜ਼ ਸਕੱਤਰੇਤ, ਭੁਪਿੰਦਰ ਸਿੰਘ ਨਿੱਜੀ ਸਹਾਇਕ, ਸਤਿੰਦਰਪਾਲ ਸਿੰਘ ਨਿੱਜੀ ਸਹਾਇਕ ਵੀ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply