Friday, September 4, 2026

ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਤੇ ਦੁਰਗਾ ਮਾਂ ਦੀ ਪੂਜਾ ਦੇ ਤੀਜੇੇ ਦਿਨ ਚੰਦਰਘਟਾ ਦਾ ਗੁਣਗਾਨ

ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਨਵਰਾਤੇ ਮਹੋਤਸਵ ਦੇ ਮੌਕੇ ਚੱਲ ਰਹੇ ਸਮੂਹਿਕ 108 ਸ਼੍ਰੀ

ACD Systems Digital Imaging

ਰਾਮ ਚਰਿਤ ਮਾਨਸ ਦੇ ਪਾਠ ਅਤੇ ਦੁਰਗਾ ਮਾ ਦੀ ਪੂਜਾ ਦੇ ਅੱਜ ਤੀਸਰੇ ਦਿਨ ਮਾ ਚੰਦਰਘਟਾ ਦਾ ਗੁਣਗਾਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਤੀਸਰੇ ਦਿਨ ਮੁੱਖ ਯਜਮਾਨ ਦੇ ਰੂਪ ਵਿਚ ਆੜਤੀ ਰਾਜਨ ਅਹੂਜਾ, ਨਰਿੰਦਰ ਸਚਦੇਵਾ, ਪਿ੍ਰਤਪਾਲ ਕੁੱਕੜ, ਸੁੰਦਰ ਲਾਲ ਨੇ ਪਰਿਵਾਰਾਂ ਸਮੇਤ ਸ਼ਾਮਲ ਹੋਕੇ ਮਾਂ ਦੀ ਪੂਜਾ ਕੀਤੀ ਅਤੇ ਦੁਪਟਾ ਭੇਂਟ ਕੀਤਾ।ਇਸ ਤੋਂ ਇਲਾਵਾ ਮਹਿਲਾ ਸਤਸੰਗ ਮੰਡਲ ਵੱਲੋਂ ਸ਼ਾਮ 3 ਤੋਂ 6 ਵਜੇ ਤੱਕ ਨਵਪ੍ਰਾਣ ਪਾਠ ਪੜੇ ਜਾ ਰਹੇ ਹਨ।ਜਿਸ ਵਿਚ ਸ਼ਸ਼ੀ ਧੂੜੀਆ, ਅੰਜਨੀ ਧਵਨ, ਵਿਜੈ ਗਿਰਧਰ, ਰਾਨੀ ਧਵਨ, ਬਿਮਲਾ ਕੁੱਕੜ, ਨੀਲਮ ਵਰਮਾ, ਆਸ਼ੂ ਵਾਟਸ, ਸੰਤੋਸ਼, ਰਜਨੀ, ਸੀਮਾ, ਅਨੀਤਾ, ਪੂਨਮ, ਸੁਨੀਤਾ ਧਵਨ, ਰੇਸ਼ਮ ਲਾਲ ਅਸੀਜਾ, ਵਿਪੁਲ ਦੱਤਾ, ਨਰੇਸ਼ ਅਰੋੜਾ, ਭਾਰਤ ਭੂਸ਼ਨ ਗਰਗ, ਅਸ਼ਵਨੀ ਮੋਦੀ, ਸਤਨਾਮ ਆਦਿ ਵੱਲੋਂ ਆਰਤੀ ਕੀਤੀ ਗਈ। ਇਸ ਮੌਕੇ ਫਲਾਂ ਦਾ ਪ੍ਰਸਾਦ ਅਤੇ ਕੇਸਰ ਦਾ ਦੁੱਧ ਵੰਡਿਆ ਗਿਆ।

Check Also

ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਵਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸਵੱਛਤਾ ਪਖਵਾੜਾ ਦੀ ਸ਼ੁਰੂਆਤ

ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਜ਼ਿਲ੍ਹੇ ਦੇ ਸਮੂਹ ਸਕੂਲਾਂ ਅੰਦਰ ਸਫਾਈ ਅਤੇ ਸਵੱਛਤਾ ਨੂੰ …

Leave a Reply