
ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ)- ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿੱਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਵਿੱਚ ਬਲਰਾਮ ਜੀ ਦਾਸ ਟੰਡਨ ਦੇ ਛਤੀਸਗੜ ਤੋਂ ਗਵਰਨਰ ਬਣਨ ਤੇ ਭਾਜਪਾ ਦੇ ਅਹੁਦੇਦਾਰਾਂ ਨੇ ਆਤਸ਼ਬਾਜੀ ਚਲਾਈ ਅਤੇ ਲੱਡੂ ਵੰਡ ਕੇ ਖੂਸ਼ੀ ਮਨਾਈ।ਜਿਸ ਵਿੱਚ ਮੇਅਰ ਬਖਸ਼ੀ ਰਾਮ ਅਰੋੜਾ, ਡਾ. ਬਲਦੇਵ ਰਾਜ ਚਾਵਲਾ, ਸਾਬਕਾ ਮੇਅਰ ਸ਼ਵੇਤ ਮਲਿਕ, ਕੰਵਰ ਜਗਦੀਪ ਸਿੰਘ, ਕੌਂਸਲਰ ਸੁਖਵਿੰਦਰ ਪਿੰਟੂ, ਕੌਂਸਲਰ ਜਰਨੈਲ ਸਿੰਘ ਢੋਟ, ਕੋਂਸਲਰ ਰਾਮ ਚਾਵਲਾ, ਰੀਨਾ ਜੇਤਲੀ, ਜਸਵੰਤ ਡੋਗਰਾ, ਸੁਰਿੰਦਰ ਸ਼ਰਮਾ, ਪੂਨਮ ਸੂਰੀ, ਨਰਿੰਦਰ ਗੋਲਡੀ, ਅਕਾਸ਼ ਸੈਠੀ, ਹਰਮਨਦੀਪ ਸਿੰਘ, ਹਰਸ਼ ਖੰਨਾਂ ਅਤੇ ਹੋਰ ਅਹੁਦੇਦਾਰਾਂ ਨੇ ਪਹੁੰਚ ਕੇ ਖੂਸ਼ੀ ਮਨਾਈ।ਇਸ ਦੌਰਾਨ ਪ੍ਰਧਾਨ ਨਰੇਸ਼ ਸ਼ਰਮਾ ਨੇ ਗੱਲਬਾਤ ਕਰਦਿਆ ਕਿਹਾ ਕਿ ਬੜੇ ਹੀ ਗਰਵ ਦੀ ਗੱਲ ਹੈ ਕਿ ਭਾਜਪਾ ਦੇ ਸੀਨੀਅਰ ਨੇਤਾ ਬਲਰਾਮ ਜੀ ਦਾਸ ਟੰਡਨ ਨੂੰ ਛਤੀਸਗੜ ਦਾ ਗਵਰਨਰ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਬਲਰਾਮ ਜੀ ਦਾਸ ਟੰਡਨ ਬੜੇ ਹੀ ਇਮਾਨਦਾਰ ਅਤੇ ਸੀਨੀਅਰ ਨੇਤਾ ਹਨ।ਉਨ੍ਹਾਂ ਕਿਹਾ ਕਿ ਕਾਫੀ ਲੰਬੇਂ ਸਮੇਂ ਤੋਂ ਬਲਰਾਮ ਜੀ ਦਾਸ ਟੰਡਨ ਪਾਰਟੀ ਦੀ ਸੇਵਾ ਕਰ ਰਹੇ ਹਨ, ਜਿੰਨ੍ਹਾ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਹਾਈਕਮਾਨ ਨੇ ਬਲਰਾਮ ਜੀ ਦਾਸ ਟੰਡਨ ਨੂੰ ਗਵਰਨਰ ਬਣਾ ਕੇ ਤੋਹਫਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਬਲਰਾਮ ਜੀ ਦਾਸ ਟੰਡਨ ਜੀ ਦੇ ਗਵ੍ਰਨਰ ਬਣਨ ਤੇ ਪੂਰੇ ਹੀ ਦੇਸ਼ ਵਿੱਚ ਭਾਜਪਾ ਦੇ ਅਹੁਦੇਦਾਰਾਂ ਵਿੱਚ ਖੂਸ਼ੀ ਦੀ ਲਹਿਰ ਹੈ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media