ਪਟਨਾ ਸਾਹਿਬ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ
ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੁੱਲ 15 ਮੈਂਬਰਾਂ ਵਿੱਚੋ 9 ਮੈਬਰਾਂ ਨੇ ਹਿੱਸਾ ਲਿਆ ਤੇ ਕਈ ਪ੍ਰਕਾਰ ਦੇ ਅਹਿਮ ਫੈਸਲੇ ਕੀਤੇ।ਵਿਰੋਧੀ ਧਿਰ ਦੇ ਪੰਜ ਮੈਂਬਰ ਗੈਰ ਹਾਜ਼ਰ ਰਹੇ ਜਕਿ ਇੱਕ ਮੈਂਬਰ ਦੀ ਮੌਤ ਹੋ ਚੁੱਕੀ ਹੈ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਜੀ ਦਾ 351ਵਾਂ ਪ੍ਰਕਾਸ਼ ਦਿਹਾੜਾ ਕਮੇਟੀ ਵੱਲੋ 21 ਦਸੰਬਰ ਤੋ 25 ਦਸੰਬਰ ਤੱਕ ਪਿਛਲੇ ਸਾਲ ਦੀ ਤਰਾਂ ਮਨਾਇਆ ਜਾਵੇਗਾ ਤੇ ਇਸ ਸਮਾਗਮ ਵਿੱਚ ਦੋ ਤੋਂ ਢਾਈ ਲੱਖ ਸੰਗਤਾਂ ਦੇ ਪੁੱਜਣ ਦੀ ਆਸ ਹੈ।ਕਮੇਟੀ ਲੰਗਰ ਤੇ ਹੋਰ ਪ੍ਰਬੰਧ ਕਰੇਗੀ ਜਦ ਕਿ ਬਿਹਾਰ ਸਰਕਾਰ ਰਿਹਾਇਸ਼ ਤੇ ਟਰਾਂਸਪੋਰਟ ਦੀ ਜਿੰਮੇਵਾਰੀ ਸੰਭਾਲੇਗੀ।ਉਹਨਾਂ ਕਿਹਾ ਕਿ ਇਸ ਧਾਰਮਿਕ ਸਮਾਗਮ ਦੇ ਪ੍ਰਬੰਧਾਂ ਲਈ ਹੁਣ ਤੋ ਹੀ ਕਮੇਟੀਆ ਬਣਾ ਦਿੱਤੀਆਂ ਗਈਆਂ ਹਨ ਅਤੇ ਮੈਬਰਾਂ ਨੂੰ ਜਿੰਮੇਵਾਰੀਆਂ ਸੋਂਪ ਦਿੱਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਇਸੇ ਤਰਾਂ ਪਟਨਾ ਸਾਹਿਬ ਤੋ ਲਾਈਵ ਕੀਤਰਨ ਦਿਖਾਉਣ ਲਈ ਨਿਊਜ 18 ਚੈਨਲ ਨਾਲ ਸਮਝੌਤਾ ਕੀਤਾ ਗਿਆ ਤੇ ਉਹ ਬਿਨਾਂ ਕੋਈ ਫੀਸ ਲਏ ਇਹ ਕੀਤਰਨ ਸਵੇਰੇ 5.00 ਵਜੋ ਤੋ 5.30 ਵਜੇ ਤੱਕ ਪਹਿਲੀ ਅਕਤੂਬਰ ਤੋ ਦਿਖਾਉਣਾ ਸ਼ੁਰੂ ਕਰ ਦੇਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media