ਬਠਿੰਡਾ, 27 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਬੀ.ਕਾਮ ਦੂਜਾ ਤੇ ਚੌਥਾ ਸਮੈਸਟਰ ਅਤੇ
ਬੀ.ਸੀ.ਏ ਚੌਥਾ ਸਮੈਸਟਰ ਦੀਆਂ ਪ੍ਰੀਖਿਆਵਾਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਬੀ.ਕਾਮ ਦੂਜਾ ਸਮੈਸਟਰ ਦੇ ਨਤੀਜੇ `ਚ ਕਾਲਜ ਦੇ ਵਿਦਿਆਰਥੀ ਮਨਦੀਪ ਕੁਮਾਰ ਤੇ ਪ੍ਰਿਆ ਨੇ 82.2 ਫੀਸਦੀ ਅੰਕ ਹਾਸਲ ਕਰਕੇ ਕਾਲਜ ਚੋਂ ਪਹਿਲੀ ਅਤੇ ਨਮਨਵੀਰ ਕੌਰ ਨੇ 80.8 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੀ ਅਤੇ ਸ਼ੁਭਮ ਜੈਨ ਨੇ 80.2 ਫੀਸਦੀ ਅੰਕ ਹਾਸਲ ਕਰਕੇ ਕਾਲਜ ਵਿਚੋਂ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ ਹੈ।ਇਸੇ ਤਰਾਂ ਬੀ.ਕਾਮ ਚੌਥਾ ਸਮੈਸਟਰ ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਲਵਪ੍ਰੀਤ ਕੌਰ ਤੇ ਸੰਜਨਾ ਨੇ 82.6% ਅੰਕ ਹਾਸਲ ਕਰਕੇ ਕਾਲਜ ਚੋਂ ਪਹਿਲੀ ਪੁਜੀਸ਼ਨ ਅਤੇ ਧਰਮਪ੍ਰੀਤ ਕੌਰ ਨੇ 81.8% ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਹਾਸਲ ਕੀਤੀ ਹੈ ਜਦੋ ਕਿ ਰਾਜਵੀਰ ਕੌਰ ਨੇ 81.4% ਅੰਕ ਹਾਸਲ ਕਰਕੇ ਕਾਲਜ ਵਿਚੋਂ ਤੀਜੀ ਪੁਜੀਸ਼ਨ ਅਤੇ ਰਮਨਦੀਪ ਕੌਰ ਨੇ 80.8% ਅੰਕ ਹਾਸਲ ਕਰਕੇ ਕਾਲਜ ਚੋਂ ਚੌਥੀ ਪੁਜੀਸ਼ਨ ਪ੍ਰਾਪਤ ਕੀਤੀ ਹੈ।ਇਸੇ ਤਰਾਂ ਬੀ.ਸੀ.ਏ ਚੌਥਾ ਸਮੈਸਟਰ ਦੇ ਨਤੀਜੇ `ਚ ਵਿਦਿਆਰਥਣ ਨਿਸ਼ਾ ਰਾਣੀ ਨੇ 82.57% ਅੰਕ ਹਾਸਲ ਕਰਕੇ ਕਾਲਜ ਚੋਂ ਪਹਿਲਾ ਸਥਾਨ ਅਤੇ ਪੰਕਜ ਕੁਮਾਰ ਨੇ 81.14% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ ਜਦੋ ਕਿ ਅਮਨਦੀਪ ਕੌਰ ਨੇ 80.71% ਅੰਕ ਹਾਸਲ ਕਰਕੇ ਕਾਲਜ ਵਿਚੋਂ ਤੀਜਾ ਅਤੇ ਜਸਪ੍ਰੀਤ ਕੌਰ ਨੇ 80.14% ਅੰਕ ਹਾਸਲ ਕਰਕੇ ਕਾਲਜ ਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ।ਦੱਸਣਯੋਗ ਹੈ ਕਿ ਇਸ ਨਤੀਜੇ ਵਿੱਚ 4 ਵਿਦਿਆਰਥੀਆਂ ਨੇ 80% ਤੋਂ ਵਧੇਰੇ ਅਤੇ 19 ਵਿਦਿਆਰਥੀਆਂ ਨੇ 70% ਤੋਂ ਵਧੇਰੇ ਅਤੇ 41 ਵਿਦਿਆਰਥੀਆਂ ਨੇ 60% ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ, ਉਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੰੂ ਵਧਾਈ ਦਿੱਤੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media