ਬਟਾਲਾ, 28 ਸਤੰਬਰ (ਨਰਿੰਦਰ ਬਰਨਾਲ) – ਤਿਉਹਾਰਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ
ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਰੰਗ ਬਰੰਗੀਆਂ ਮਠਿਆਈਆਂ ਆਦਿ ਵਰਤੋ ਨਹੀ ਕਰਨੀ ਚਾਹੀਦੀ ਕਿਉਂਕਿ ਪੈਸਾ ਕਮਾਉਣ ਦੇ ਲਾਲਚ ਕਰਕੇ ਕੁੱਝ ਲੋਕ ਨਕਲੀ, ਦੁੱਧ ਆਦਿ ਨਾਲ ਖਾਣ ਪੀਣ ਦੀਆਂ ਚੀਜਾਂ ਤਿਆਰ ਕਰਦੇ ਹਨ। ਵੇਖਣ ਨੂੰ ਸੋਹਣੀਆਂ ਲੱਗਣ ਵਾਲੀਆਂ ਇਹ ਮਠਿਆਈਆਂ ਸਿਹਤ ਵਾਸਤੇ ਬਹੁਤ ਹੀ ਖਾਤਕ ਸਿੱਧ ਹੁੰਦੀਆਂ ਹਨ। ਮਠਿਆਈਆਂ ਉਪਰ ਲੱਗੇ ਚਾਂਦੀ ਦੇ ਵਰਕ ਅਸਲ ਵਿੱਚ ਚਾਂਦੀ ਦੇ ਨਹੀ ਹਨ, ਉਹ ਘਟੀਆ ਹੋਣ ਕਰਕੇ ਪੇਟ ਵਿਚ ਜਾ ਕੇ ਕੈਂਸਰ ਆਦਿ ਬਿਮਾਰੀਆਂ ਨੂੰ ਜਨਮ ਦਿੰਦੇ ਹਨ।ਪਟਾਕੇ ਜਿਥੇ ਪ੍ਰਦੂਸ਼ਣ ਫੈਲਾਉਦੇ ਹਨ, ਉਥੇ ਪੈਸੇ ਦਾ ਨੁਕਸਾਨ ਵੀ ਹੁੰਦਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਅਧਿਆਪਕਾਂ ਤੇ ਪ੍ਰਿੰਸੀਪਲ ਵਲੋ ਪਟਾਕੇ, ਮਠਿਆਈਆ ਦੇ ਸਬੰਧ ਵਿਚ ਦੱਸੇ ਵਿਚਾਰਾਂ ਨੂੰ ਆਂਢ-ਗੁਆਂਢ ਵਿਚ ਪ੍ਰੇਰਨਾ ਦੇਣ ਵਾਸਤੇ ਕਿਹਾ ਗਿਆ।ਇਸ ਮੌਕੇ ਹਰਪ੍ਰੀਤ ਸਿੰਘ, ਅਸੋਕ ਕੁਮਾਰ, ਹਰੀ ਕ੍ਰਿਸ਼ਨ, ਅਮਨ ਦੀਪ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਹਰੀਉਮ ਗਾਈਡੈਸ ਅਧਿਆਪਕ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media