ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਨਸ਼ਾ
ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਜਿਲਾ ਬਠਿੰਡਾ ਦੇ ਵਰਕਰਾਂ ਦੀ ਇੱਕਤਰਤਾ ਹੋਈ ਮੀਟਿੰਗ ਵਿੱਚ ਲਹਿਰ ਦੇ ਕੰਮਾਂ ਪ੍ਰਤੀ ਲੇਖਾ ਜੋਖਾ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਉਨਾਂ ਵੱਲੋਂ ਕੀਤੀ ਕੁਰਬਾਨੀ ਨੂੰ ਯਾਦ ਕੀਤਾ ਗਿਆ।ਸ਼ਹੀਦ ਭਗਤ ਸਿੰਘ ਦੀ ਜੀਵਨੀ ਦੇ ਵਿਚਾਰ ਗੋਸ਼ਟੀ ਵੀ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਲਹਿਰ ਨੂੰ ਹੋਰ ਪ੍ਰਪੱਕਤਾ ਨਾਲ ਚਲਾਉਣ ਦਾ ਦ੍ਰਿੜ ਸੰਕਲਪ ਦੁਹਰਾਇਆ ਅਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਚਾਨਣਾ ਪਾਇਆ। ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਘਰ ਵਿੱਚੋਂ ਹੀ ਜੁਲਮ ਦੇ ਖਿਲਾਫ਼ ਲੜਨ ਦੀ ਪ੍ਰੇਣਨਾ ਮਿਲੀ।ਭਗਤ ਸਿੰਘ ਦੀ ਸ਼ਖਸ਼ੀਅਤ ਨੂੰ ਨਿਖਾਰਣ ਵਿੱਚ ਉਨਾਂ ਦੇ ਚਾਚਾ ਅਜੀਤ ਸਿੰਘ ਦਾ ਬਹੁਤ ਵੱਡਾ ਰੋਲ ਸੀ।ਪਰ ਅਫਸੋਸ ਹੈ ਅਖੌਤੀ ਇਤਿਹਾਸਕਾਰਾਂ ਨੇ ਸ਼ਹੀਦ ਨਾਲ ਨਿਆ ਨਹੀ ਕੀਤਾ।ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਤੋਂ ਸਿੱਖ ਕੌਮ ਸੇਧ ਲੈਣੀ ਚਾਹੀਦੀ ਹੈ ।
ਇਸ ਮੌਕੇ ਭਾਈ ਭਰਪੂਰ ਸਿੰਘ ਨੇ ਬਾਖੂਬੀ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।ਵੱਖ-ਵੱਖ ਬੁਲਾਰਿਆਂ ਵਿੱਚ ਭਾਈ ਕੁਲਦੀਪ ਸਿੰਘ ਸ਼ਖਤ, ਅਜੀਤ ਪਾਲ ਸਿੰਘ ਭੁੱਚੋਂਕਲਾਂ, ਤੇਜਾ ਸਿੰਘ, ਨਛੱਤਰ ਸਿੰਘ ਮਹਿਮਾ ਸਰਜਾ, ਪਿ੍ਰਤਪਾਲ ਸਿੰਘ, ਚਰਨਜੀਤ ਸਿੰਘ ਖਿਆਲੀਵਾਲਾ ਆਦਿ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਲਹਿਰ ਦੇ ਆਗੂ ਸ਼ਾਮਲ ਹੋਏ ਜਿਵੇਂ ਅਰਸ਼ਦੀਪ ਸਿੰਘ ਐਡਵੋਕੇਟ, ਇਕਬਾਲ ਸਿੰਘ ਸੋਨੀ, ਸ਼ੇਰ ਸਿੰਘ ਮਾਸਟਰ, ਹਰਦੇਵ ਸਿੰਘ ਨਿਉਰਾ, ਬੂਟਾ ਸਿੰਘ ਫੂਸਮੰਡੀ, ਜਗਤਾਰ ਸਿੰਘ ਬੀਬੀਵਾਲਾ, ਸਾਧੂ ਸਿੰਘ ਨਿਉਰ, ਰਣਜੀਤ ਸਿੰਘ ਭੋਖੜਾ, ਬਾਬਾ ਸੁਖਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media