ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਥਾਣਾ ਨੰਦਗੜ ਤੋਂ ਥੋੜੀ ਦੂਰ ਪਿੰਡ ਚੁੱਘੇ ਖੁਰਦ ਵਿਖੇ ਅੱਜ ਸਵੇਰੇ ਸਵੇਰੇ ਹੀ ਤਕਰੀਬਨ ਸਵੇਰੇ 6.00 ਵਜੇ ਬੀੜ ਰੋਡ ਸਥਿਤ ਤੇਲ ਪੰਪ (ਧੰੁਨੀਕੇ ਕਿਸਾਨ ਸੇਵਾ ਕੇਂਦਰ) ਤੋਂ ਦੋ ਮੋਟਰਸਾਈਕਲ ਸਵਾਰ ਵਿਅਕਤੀ ਪਿਸਤੋਲ ਦੀ ਨੋਕ ਤੇ ਪੱਚੀ ਹਜ਼ਾਰ ਰੁਪਏ ਲੁੱਟ ਕੇ ਰਫੂ-ਚੱਕਰ ਹੋ ਗਏ।ਪ੍ਰਾਪਤ ਸੂਚਨਾ ਅਨੁਸਾਰ ਅੱਜ ਸਵੇਰੇ ਦੋ ਵਿਅਕਤੀ ਮੋਟਰਸਾਈਕਲ `ਤੇ ਸਵਾਰ ਹੋ ਕੇ ਤੇਲ ਪੰਪ `ਤੇ ਪਹੰੁਚੇ ਜਿੰਨਾਂ ਨੇ ਮੂੰਹ ਬੰਨੇ ਹੋਏ ਸਨ, ਨੇ ਪਿਸਤੋਲ ਦੀ ਨੋਕ ਤੇ ਤੇਲ ਪੰਪ ਦੇ ਕਰਮਚਾਰੀ ਤੋਂ ਪੱਚੀ ਹਜ਼ਾਰ ਰੁਪਏ ਲੁੱਟ ਲਏ।ਤੇਲ ਪੰਪ ਦੇ ਸੰਚਾਲਕ ਨੇ ਪੁਲਿਸ ਕੋਲ ਅਣਪਛਾਤੇ ਵਿਅਕਤੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media