ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਮੁੱਖ ਖੇਤੀਬਾੜੀ ਅਫਸਰ ਡਾ. ਦਲਬੀਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਕਸ਼ਮੀਰ ਸਿੰਘ ਬੋਹੜੂ ਦੀ ਯੋਗ ਅਗਵਾਈ ਹੇਠ ਯੰਗ ਫਾਰਮਰਜ਼ ਕਲੱਬ ਸਠਿਆਲਾ ਦੇ ਯਤਨਾ ਸਦਕਾ ਹਾੜੀ ਦੀਆਂ ਫਸਲਾਂ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀ ਬਾੜੀ ਵਿਭਾਗ ਬਾਬਾ ਬਕਾਲਾ ਸਾਹਿਬ ਵਲੋਂ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਸਠਿਆਲਾ ਵਿਖੇ ਲਗਾਇਆ ਗਿਆ।ਇਸ ਕੈਂਪੳ ਵਿਚ ਵੱਖ-ਵੱਖ ਕੰਪਨੀਆਂ ਵਲੋ ਖੇਤੀਬਾੜੀ ਨਾਲ ਸੰਬੰਧਤ ਲਗਾਈਆ ਪ੍ਰਦਰਸ਼ਨੀਆਂ ਦਾ ਉਦਘਾਟਨ ਤਹਿਸੀਲਦਾਰ ਬਲਜਿੰਦਰ ਸਿੰਘ ਬਾਬਾ ਬਕਾਲਾ ਨੇ ਕੀਤਾ ਅਤੇ ਕਿਸਾਨਾਂ ਨੇ ਇਹਨਾ ਪ੍ਰਦਰਸ਼ਨੀਆਂ ਨੂੰ ਭਰਪੂਰ ਹੁੰਗਾਰਾ ਦਿੱਤਾ ।
ਇਸ ਮੌਕੇ ਕੈਂਪ ਦੇ ਮੁੱਖ ਮਹਿਮਾਨ ਡਾ. ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਅੰਮਿ੍ਰਤਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆ ਕਿਹਾ ਕਿ ਵਿਭਾਗ ਵੱਲੋ ਪਰਾਲੀ ਦੀ ਸੰਭਾਲ ਦੇ ਸਫਲ ਤਜ਼ਰਬੇ ਕਿਸਾਨਾਂ ਦੇ ਖੇਤਾ ਵਿਚ ਕੀਤੇ ਜਾ ਚੁਕੇ ਹਨ। ਕਿਸਾਨ ਵੀਰ ਅਫਵਾਹਾ ਤੋ ਸੁਚੇਤ ਹੋ ਕੇ ਐਸ.ਐਮ.ਐਸ ਲੱਗੀ ਕੰਬਾਈਨ ਨਾਲ ਝੋਨਾ ਕਟਵਾ ਕੇ ਬਹੁਤ ਹੀ ਸਰਲ ਤਰੀਕੇ ਨਾਲ ਬਾਅਦ ਵਿਚ ਪਰਾਲੀ ਖੇਤਾਂ ਵਿਚ ਸਾਂਭ ਸਕਦੇ ਹਨ। ਇਸ ਮੌਕੇ ਉਨਾ ਵੱਲੋ ਯੰਗ ਫਾਰਮਰਜ਼ ਕਲੱਬ ਵੱਲੋ ਖੇਤੀਬਾੜੀ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆ ਲਈ ਰੱਜ ਕੇ ਸ਼ਲਾਘਾ ਕੀਤੀ।ਡਾ. ਹਰਵੰਤ ਸਿੰਘ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਯੂਨੀਵਰਸਿਟੀ ਵੱਲੋ ਕੀਤੇ ਤਜ਼ਰਬਿਆ ਤੋ ਵੀ ਸਿੱਧ ਹੋ ਚੁਕਾ ਹੈ ਕਿ ਝੋਨੇ ਦੀ ਪਰਾਲੀ ਨੂੰ ਖੇਤਾ ਵਿਚ ਗਾਲਣ ਨਾਲ ਫਸਲਾਂ ਦੇ ਝਾੜ ਵਿਚ ਵਾਧਾ ਹੁੰਦਾ ਹੈ।
ਡਾ. ਨਾਜ਼ਰ ਸਿੰਘ ਜਿਲਾ ਮੰਡੀਕਰਣ ਅਫਸਰ ਨੇ ਝੋਨੇ ਦੇ ਮੰਡੀਕਰਣ, ਡਾ. ਨਰਿੰਦਰਪਾਲ ਸਿੰਘ ਕੇ.ਵੀ.ਕੇ ਨੇ ਫਾਰਮ ਮੈਨੇਜਮੈਂਟ, ਡਾ. ਰਮਿੰਦਰਜੀਤ ਕੌਰ ਨੇ ਯੂਨੀਵਰਸਿਟੀ ਵਲੋਂ ਰਲੀਜ਼ ਵੱਖ-ਵੱਖ ਫਸਲਾਂ, ਡਾ. ਸੁਖਜਿੰਦਰਜੀਤ ਸਿੰਘ ਕੇ.ਵੀ.ਕੇ ਨੇ ਡੇਅਰੀ ਬਾਰੇ ਜਾਣਕਾਰੀ, ਡਾ. ਮਸਤਿੰਦਰ ਸਿੰਘ, ਡਾ. ਕਸ਼ਮੀਰ ਸਿੰਘ ਬੋਹੜੂ ਖੇਤੀਬਾੜੀ ਅਫਸਰ ਬਾਬਾ ਬਕਾਲਾ, ਡਾ. ਸੁਖਦੇਵ ਸਿੰਘ, ਡਾ. ਪਰਮਿੰਦਰ ਕੌਰ, ਡਾ. ਕਲਵੰਤ ਸਿੰਘ ਡਾ. ਜਸਬੀਰ ਭਾਟੀਆ ਅਤੇ ਡਾ. ਸੁਖਬੀਰ ਸਿੰਘ ਵੱਲੋ ਵੱਖ-ਵੱਖ ਜਾਣਕਾਰੀਆ ਕਿਸਾਨਾਂ ਨਾਲ ਸਾਂਝੀਆ ਕੀਤੀ ਆ ਗਈਆ।ਇਸ ਮੌਕੇ ਤੇ ਪਰਾਲੀ ਦੀ ਸੰਭਾਲ ਲਈ ਖੇਤਾ ਵਿਚ ਪ੍ਰਦਰਸ਼ਨ ਕਰਕੇ ਵੀ ਦਿਖਾਇਆ ਗਿਆ।ਅੰਤ ਵਿਚ ਕਲੱਬ ਦੇ ਸਰਪ੍ਰਸਤ ਗੁਰਪ੍ਰਤਾਪ ਸਿੰਘ ਭਿੱਲਾ ਅਤੇ ਪ੍ਰਧਾਨ ਗੁਰਜਿੰਦਰ ਸਿੰਘ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਖੇਤੀਬਾੜੀ ਅਫਸਰ ਨੂੰ ਡਾ. ਕਸ਼ਮੀਰ ਸਿੰਘ ਅਤੇ ਯੰਗ ਫਾਰਮਜ਼ ਕਲੱਬ ਦੇ ਅਹੁਦੇਦਾਰਾ ਵੱਲੋ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਏ.ਡੀ.ਓ ਸਤਵਿੰਦਰਬੀਰ ਸਿੰਘ ਨੇ ਨਿਭਾਈ।
ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋ ਡਾ. ਗੁਰਜੋਤ ਸਿੰਘ, ਪਰਮਿੰਦਰ ਸਿੰਘ ਏ.ਈ.ਓ (ਬੁਤਾਲਾ), ਰਣਜੀਤ ਸਿੰਘ ਏ.ਈ.ਓ ਅਤੇ ਰੁਪੰਿਦਰਜੀਤ ਸਿੰਘ ਏ.ਈ.ਓ, ਡਾ. ਸੂਖਵੰਤ ਸਿੰਘ ਬੁਟਾਰੀ, ਹਰਜੀਤ ਸਿੰਘ, ਗੁਰਵਿੰਦਰ ਸਿੰਘ ਬੀ.ਟੀ.ਐਮ, ਤਰਸੇਮ ਸਿੰਘ ਅਤੇ ਕਲੱਬ ਦੇ ਅਹੁੱਦੇਦਾਰ ਬਲਬੀਰ ਬੱਲ, ਗੁਰਪ੍ਰਤਿ ਫੋਜੀ, ਗੁਰਮੀਤ ਸਿੰਘ, ਮਨਜਿੰਦਰ ਸਿੰਘ, ਬਲਜੀਤ ਨਮਾਜ਼ੀ ਆਦਿ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media