ਅਸਲੇ 30 ਬੋਰ ਪਿਸਟਲ, 500 ਗ੍ਰਾਮ ਹੈਰੋਇਨ, ਡਸਟਰ ਗੱਡੀ ਤੇ 3487040/- ਕਰੰਸੀ ਬਰਾਮਦ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਹਰਪ੍ਰੀਤ ਸਿੰਘ ਸਿੱਧੂ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਐਸ.ਟੀ.ਐਫ ਪੰਜਾਬ ਅਤੇ ਆਰ ਕੇ ਜੈਸਵਾਲ ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ ਬਾਰਡਰ ਜੋਨ ਦੀਆਂ ਹਦਾਇਤਾਂ ਅਨੁਸਾਰ ਅਤੇ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ।ਦਵਿੰਦਰ ਸਿੰਘ ਡੀ.ਐਸ.ਪੀ ਐਸ.ਟੀ.ਐਫ ਉਪਰੇਸ਼ਨਲ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਐਸ.ਟੀ.ਐਫ ਬਾਰਡਰ ਰੇਂਜ ਅੰਮਿ੍ਰਤਸਰ ਅਤੇ ਇੰਸਪੈਕਟਰ ਅਰੁਣ ਸ਼ਰਮਾ ਸਮੇਤ ਪੁਲਿਸ ਪਾਰਟੀ ਮੁਖਬਰੀ ਹੋਣ `ਤੇ ਬੀਤੀ ਰਾਤ ਇਲਾਕਾ ਥਾਣਾ ਪੱਟੀ ਦੇ ਪਿੰਡ ਚੌਕ ਕੋਟ ਬੁੱਢਾ ਵਿਖੇ ਨਾਕਾਬੰਦੀ ਕਰਕੇ ਮੌਜੂਦ ਸੀ, ਜੋ ਇੱਕ ਡਸਟਰ ਗੱਡੀ ਫਿਰੋਜਪੁਰ ਵਲੋ ਆਈ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਰਕਣ ਦਾ ਇਸ਼ਾਰਾ ਕਰਨ ਤੇ ਗੱਡੀ ਵਿੱਚ ਸਵਾਰ ਨੌਜਵਾਨਾਂ ਨੇ ਪੁਲਿਸ ਪਾਰਟੀ `ਤੇ ਫਾਇਰਿੰਗ ਸ਼ਰੂ ਕਰ ਦਿੱਤੀ।ਜੋ ਪੁਲਿਸ ਪਾਰਟੀ ਨੇ ਵੀ ਆਪਣੇ ਬਚਾਓ ਲਈ ਜੁਆਬੀ ਫਾਇਰ ਕੀਤੇ ਮੁਕਾਬਲੇ ਦੌਰਾਨ ਇੱਕ ਨਸ਼ਾ ਤਸਕਰ ਜੋਗਿੰਦਰ ਸਿੰਘ ਉਰਫ ਸੰਮੀ ਪੁੱਤਰ ਲਾਲ ਸਿੰਘ ਵਾਸੀ ਨਿਹਾਲਾ ਕਿਲਚਾ ਥਾਣਾ ਸਦਰ ਫਿਰੋਜਪੁਰ ਨੂੰ ਕਾਬੂ ਕੀਤਾ ਗਿਆ।ਜਿਸ ਦੇ ਕਬਜੇ ਵਿੱਚੋ 30 ਬੋਰ ਪਿਸਟਲ, 10 ਰੌਂਦ ਜਿੰਦਾ 30 ਬੋਰ, 6 ਖੋਲ ਅਤੇ 500 ਗ੍ਰਾਮ ਹੈਰੋਇਨ, ਡਸਟਰ ਗੱਡੀ ਅਤੇ 3487040/- ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਅਤੇ ਮੌਕੇ ਤੋਂ ਚਾਰ ਤਸਕਰ ਹਨੇਰੇ ਦਾ ਫਾਇਦਾ ੳਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
ਮੁਕਾਬਲੇ ਦੌਰਾਨ ਥਾਣਾ ਇੰਸਪੈਕਟਰ ਅਰੁਣ ਸ਼ਰਮਾ ਸਮੇਤ ਐਚ.ਸੀ ਮਨਪ੍ਰੀਤ ਸਿੰਘ ਅਤੇ ਸਿਪਾਹੀ ਸਤਪਾਲ ਸਿੰਘ ਜਖਮੀ ਹੋ ਗਏ।ਦੋਸ਼ੀਆਂ ਖਿਲਾਫ ਥਾਣਾ ਪੱਟੀ ਵਿਖੇ ਮੁਕੱਦਮਾ ਨੰਬਰ 161 ਮਿਤੀ 29-9-2017 ਜੁਰਮ 21,25, 29-61-85 ਐੱਨ.ਡੀ.ਪੀ.ਐਸ. ਐਕਟ 25-54-59 ਅਸਲਾ ਐਕਟ, ਵਾਧਾ ਜੁਰਮ 307 ਆਈ.ਪੀ.ਸੀ ਥਾਣਾ ਸਦਰ ਪੱਟੀ, ਤਰਨ ਤਾਰਨ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
Punjab Post Daily Online Newspaper & Print Media