ਇਮਾਨਦਾਰੀ ਨਾਲ ਕੰਮ ਕਰਨ ਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਇੰਜੀਨੀਅਰ ਸਨਮਾਨਿਤ
ਅੰਮ੍ਰਿਤਸਰ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਪਹਿਲੇ ਇੰਜੀਨੀਅਰ ਬੋਗਸਾਂ ਗੁੰਡਮ ਵਿਸ਼ਵੇਸ਼ ਰਾਏ ਦੇ ਜਨਮ ਦਿਨ ਨੂੰ ਸਮਰਪਿਤ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜੋਨ ਅੰਮ੍ਰਿਤਸਰ ਵਲੋਂ ਇੰਜੀਨੀਅਰ ਦਿਵਸ ਮਨਾਇਆ ਗਿਆ।ਜੋਨਲ ਪ੍ਰਧਾਨ ਸ਼ਮਸ਼ੇਰ ਸਿੰਘ ਜੋਸਨ, ਸਕੱਤਰ ਉਪਕਾਰ ਸਿੰਘ ਕੋਹਲੀ ਅਤੇ ਸੁਰਿੰਦਰ ਮਹਾਜਨ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਰੱਖੇ ਗਏ।ਇੰਜ: ਸੁਰਿੰਦਰ ਮਹਾਜਨ ਦੱਸਿਆ ਕਿ ਇਸ ਸਮੇਂ ਭਾਰਤ ਦੇਸ਼ ਤਕਨੀਕੀ ਖੋਜਾਂ ਵਿੱਚ ਸਭ ਤੋਂ ਅੱਗੇ ਹੈ, ਜੋ ਇੰਨਾਂ ਇੰਜੀਨੀਅਰਾਂ ਦੀ ਹੀ ਦੇਣ ਹੈ।ਉਨ੍ਹਾਂ ਕਿਹਾ ਕਿ ਇਸ ਸਮੇ ਦੇਸ਼ ਵਿੱਚ 23 ਨਵੀਆਂ ਅਤਿ ਉਚ ਤਕਨੀਕੀ ਸੰਸਥਾ (ਆਈ.ਟੀ) ਹਨ, ਜਿੰਨ੍ਹਾਂ ਵਿੱਚ 75 ਹਜਾਰ ਵਿਦਿਆਰਥੀ ਪੜਦੇ ਹਨ ਜਦੋਂ ਕਿ 32 ਹਜਾਰ ਦੇ ਕਰੀਬ ਮਾਨਤਾ ਪ੍ਰਾਪਤ ਤਕਨੀਕੀ ਸੰਸਥਾ ਹਨ।ਜਿੰਨਾਂ ਵਿਚੋਂ ਲੱਖਾਂ ਵਿਦਿਆਰਥੀ ਤਕਨੀਕੀ ਸਿੱਖਿਆ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਐਸੋਸੀਏਸ਼ਨ ਵੱਲੋਂ ਇਕ ਵਧੀਆ ਇੰਜੀਨੀਅਰ ਭਵਨ ਉਸਾਰਿਆ ਜਾਵੇ।ਜਿਸ ਵਿੱਚ ਡਿਪਲੋਮਾ ਕਰਕੇ ਆਏ ਨਵੇਂ ਇੰਜੀਨੀਅਰਾਂ ਨੂੰ ਤਕਨੀਕੀ ਗਿਆਨ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਰੁਜਗਾਰ ਲੈਣ ਵਿੱਚ ਕੋਈ ਮੁਸ਼ਕਲ ਨਾ ਆਵੇ।ਇਸ ਸਮੇਂ ਮਹਿਕਮੇ ਅਤੇ ਐਸੋਸੀਏਸ਼ਨ `ਚ ਚੰਗੀ ਕਾਰਗੁਜ਼ਾਰੀ ਦਿਖਾਉਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਇੰਜੀਨੀਅਰ ਨੂੰ ਮਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੁਬਾਈ ਆਗੂ ਇੰਜ: ਪ੍ਰਵੇਸ਼ ਕੁਮਾਰ, ਇੰਜ: ਦਲਜੀਤ ਸਿੰਘ ਕੋਹਲੀ, ਮਨਪ੍ਰੀਤ ਸਿੰਘ, ਬਲਰਾਜ ਸ਼ਰਮਾ, ਬਲਵਿੰਦਰ ਸਿੰਘ, ਬਚਨ ਸਿੰਘ ਪਹਿਲਵਾਨ, ਗੁਰਿੰਦਰਜੀਤ ਸਿੰਘ ਸੰਧੂ, ਰਮਨਪ੍ਰੀਤ, ਸੁਰਿੰਦਰਜੀਤ ਸਿੰਘ ਸੰਧੂ, ਰਮਨਪ੍ਰੀਤ, ਰਾਜੀਵ ਕੁਮਾਰ, ਸਤਨਾਮ ਸਿੰਘ ਭੁੱਲਰ, ਬਲਵੰਤ ਸਿੰਘ ਸੰਧੂ, ਗੁਰਮੀਤ ਸਿੰਘ, ਸੰਜੈ ਰੱਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇੰਜ: ਹਾਜਰ ਸਨ।
Punjab Post Daily Online Newspaper & Print Media