ਪਠਾਨਕੋਟ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਮਾਧੋਪੁਰ ਕੈਂਟ ’ਚ ਟ੍ਰੈਫ਼ਿਕ ਨਿਯਮਾਂ ਅਤੇ ਨਸ਼ੇ ਸਬੰਧੀ ਸੈਮੀਨਾਰ ਪ੍ਰਿੰਸੀਪਲ ਰਾਮ ਮੂਰਤੀ ਸ਼ਰਮਾ ਅਤੇ ਵਿਸੇਸ਼ ਰੂਪ ਨਾਲ ਟ੍ਰੈਫ਼ਿਕ ਐਜੂਕੇਸ਼ਨ ਸੈਲ ਇੰਚਾਰਜ਼ ਦੇਵ ਰਾਜ ਅਤੇ ਸਮਾਜ ਸੇਵਕ ਅਕੂੰਰ ਵੇਦੀ ਹਾਜ਼ਰ ਹੋਏ, ਜਿਸ ਵਿਚ ਦੇਵ ਰਾਜ ਨੇ ਦੱਸਿਆ ਕਿ ਦੋ ਪਹਿਏ ਵਾਹਨ ਚਲਾਉਂਦਿਆਂ ਸਮੇਂ ਟਿ੍ਰਪਲਿੰਗ ਨਹੀਂ ਕਰਨੀ ਚਾਹੀਦੀ ਹੈ ਅਤੇ ਹਮੇਸ਼ਾਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਸਮਾਜ ਸੇਵਕ ਅੰਕੁਰ ਵੇਦੀ ਨੇ ਦੱਸਿਆ ਕਿ ਸਾਨੂੰ ਨਸ਼ਾ ਕਰਕੇ ਵਾਹਨ ਨਹੀਂ ਚਲਾਉਣਾ ਚਾਹੀਦਾ, ਕਿਊਕਿ ਇਸ ਨਾਲ ਦੁਰਘਟਨਾਵਾਂ ਵਿੱਚ ਵਾਧਾ ਹੁੰਦਾ ਹੈ ਅਤੇ ਨਸਾ ਹੀ ਦੁਰਘਟਨਾ ਦਾ ਕਾਰਨ ਬਣਦਾ ਜਾਂਦਾ ਹੈ।ਇਸ ਮੌਕੇ ੇ ਮਨਜੀਤ ਸਿੰਘ, ਸੁੱਚਾ ਸਿੰਘ, ਬਲਦੇਵ ਰਾਜ, ਰਜਨੀ ਕਾਟਲ, ਵਿਕਾਸ ਕੁਮਾਰ, ਅੰਕੁਰ ਵੇਦੀ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਨਿਵੇਸ਼ਕ ਜਾਗਰੂਕਤਾ ਅਤੇ ਵਿੱਤੀ ਸਾਖਰਤਾ ਪ੍ਰੋਗਰਾਮ ਵਿੱਚ ਭਾਗੀਦਾਰੀ
ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀਆਂ, ਪ੍ਰਮੁੱਖ ਵਿੱਤੀ ਸੰਸਥਾਵਾਂ …
Punjab Post Daily Online Newspaper & Print Media