ਪਠਾਨਕੋਟ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪਠਾਨਕੋਟ ਵਲੋਂ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਅਗਵਾਈ `ਚ ਸਿਵਲ ਹਸਪਤਾਲ ਪਠਾਨਕੋਟ ਵਿਖੇ ਨਵ-ਜੰਮੀਆਂ ਬੱਚੀਆਂ ਦਾ ਕੰਜਕ ਪੂਜਨ ਕੀਤੀ ਗਈ।ਇਸ ਮੌਕੇ ਨਵ-ਜੰਮੀਆਂ ਨੂੰ ਬੇਬੀ ਕਿਟਸ, ਤੋਹਫੇ ਆਦਿ ਵੰਡੇ ਗਏ।ਡਾ: ਕਾਂਸਰਾ ਨੇ ਕਿਹਾ ਕਿ ਸਾਨੂੰ ਕੁੜੀਆਂ ਅਤੇ ਮੰੁਡਿਆਂ ਵਿੱਚ ਕੋਈ ਫਰਕ ਨਾ ਕਰਦਿਆਂ ਧੀਆਂ ਦਾ ਸਤਿਕਾਰ ਅਤੇ ਉਹਨਾਂ ਨੂੰ ਪੁੱਤਰਾਂ ਵਾਂਗ ਹੀ ਪਿਆਰ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਸਿਹਤਮੰਦ ਅਤੇ ਸਿਖਿਅਤ ਕੁੜੀਆਂ ਆਉਣ ਵਾਲੇ ਸਮੇਂ ਦੀ ਲੋੜ ਹਨ ਕਿਉਂਕਿ ਇਹੀ ਸਮਾਜ ਨੂੰ ਸਹੀ ਰਾਹ ਦਿਖਾ ਸਕਦੀਆਂ ਹਨ।ਇਹ ਸਾਰਾ ਕੁੱਝ ਤਾਂ ਹੀ ਸੰਭਵ ਹੋਵੇਗਾ ਜਦੋਂ ਦੇਸ਼ ਵਿੱਚ ਕੁੜੀਆਂ ਦੀ ਜਨਮ ਦਰ ਵਿੱਚ ਵਾਧਾ ਹੋਵੇਗਾ।ਸਾਡੇ ਦੇਸ਼ ਵਿੱਚ ਅਜੇ ਵੀ ਮੁੰਡਿਆਂ ਨੂੰ ਕੁੜੀਆਂ ਦੇ ਮੁਕਾਬਲੇ ਪਹਿਲ ਦਿੱਤੀ ਜਾਂਦੀ ਹੈ ਅਤੇ ਉਨਾਂ ਨਾਲ ਸਿੱਖਿਆ, ਖੁਰਾਕ ਅਤੇ ਰਹਿਣ ਸਹਿਣ ਦੇ ਮਾਮਲੇ ਪੱਖੋਂ ਪੱਖਪਾਤ ਵੀ ਕੀਤਾ ਜਾਂਦਾ ਹੈ, ਜੋ ਕਿ ਸਮਾਜ ਸੇ ਸਰਵਪੱਖੀ ਵਿਕਾਸ ਵਿੱਚ ਰੁਕਾਵਟ ਹੈ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 0 ਤੋਂ 1 ਸਾਲ ਤੱਕ ਦੇ ਸਾਰੇ ਬੱਚਿਆਂ ਅਤੇ 0 ਤੋਂ 5 ਸਾਲ ਤੱਕ ਦੀਆਂ ਬੇਟੀਆਂ ਦਾ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਲਿੰਗ ਜਾਂਚ ਕਰਵਾਉਣਾ ਕਾਨੂੰਨੀ ਅਪਰਾਧ ਹੈ ਅਤੇ ਜੇਕਰ ਕੋਈ ਲਿੰਗ ਜਾਂਚ ਕਰਵਾਉਂਦਾ ਹੈ ਤਾਂ ਉਸ ਨੂੰ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ 5 ਸਾਲ ਦੀ ਕੈਦ ਅਤੇ 50000 ਤੱਕ ਜੁਰਮਾਨਾ ਕੀਤਾ ਜਾ ਸਕਦਾ ਹੇੈ। ਇਸ ਮੌਕੇ ਐਨ.ਜੀ.ਓ ਸਹਿਯੋਗ ਕਲੱਬ ਇੰਟਰਨੈਸ਼ਨਲ ਦੇ ਚੇਅਰਮੈਨ ਵਿਦਿਆਧਰ ਮਹਾਜਨ, ਪ੍ਰਧਾਨ ਸਹਿਯੋਗ ਕਲੱਬ ਇੰਟਰਨੈਸ਼ਨਲ ਸ਼੍ਰੀਮਤੀ ਕ੍ਰਿਸ਼ਮਾ ਅਗਰਵਾਲ, ਡਾ. ਰਾਜੇਸ਼ ਗੁਪਤਾ, ਡਾ. ਵਿਪਨ ਮਲਹੋਤਰਾ, ਗੋਤਮ ਅਗਰਵਾਲ, ਰੰਮੀ ਗੁਪਤਾ, ਨਿਤਨ ਮਹਾਜਨ, ਸ਼ਸ਼ੀਬਾਲਾ, ਆਯੂਸ਼ ਮਹਾਜਨ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਨਿਵੇਸ਼ਕ ਜਾਗਰੂਕਤਾ ਅਤੇ ਵਿੱਤੀ ਸਾਖਰਤਾ ਪ੍ਰੋਗਰਾਮ ਵਿੱਚ ਭਾਗੀਦਾਰੀ
ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀਆਂ, ਪ੍ਰਮੁੱਖ ਵਿੱਤੀ ਸੰਸਥਾਵਾਂ …
Punjab Post Daily Online Newspaper & Print Media