Monday, September 28, 2026

ਚੋਣਾਂ ਦੇ ਮੱਦੇਨਜ਼ਰ 9 ਤੋਂ 11 ਅਤੇ 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਦੇ ਦਿਨ ਡਰਾਈ ਡੇਅ ਐਲਾਨੇ

ਪਠਾਨਕੋਟ, 2 ਅਕਤੂਬਰ (ਪੰਜਾਬ ਪੋਸਰ ਬਿਊਰੋ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 01-ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ-2017 ਸਬੰਧੀ election-commission-of-india-logoਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਨੇ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਪਠਾਨਕੋਟ ਅੰਦਰ 9 ਅਕਤੂਬਰ ਸ਼ਾਮ 05:00 ਵਜੇ ਤੋਂ 11.00 ਅਕਤੂਬਰ, 2017 ਸ਼ਾਮ 05:00 ਵਜੇ ਤੱਕ ਅਤੇ 15 ਅਕਤੂਬਰ, 2017 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਪੂਰਾ ਦਿਨ ਡਰਾਈ ਡੇਅ ਐਲਾਨ ਦਿਤਾ ਹੈ।ਉਨਾਂ ਨੇ ਕਿਹਾ ਕਿ ਇਹ ਹੁਕਮ ਜ਼ਿਲਾ ਪਠਾਨਕੋਟ ਅਤੇ ਇਸ ਦੇ ਨਾਲ ਲੱਗਦੇ 3 ਕਿਲੋਮੀਟਰ ਦੇ ਘੇਰੇ ਵਿਚ ਕੋਈ ਵੀ ਹੋਟਲ, ਰੈਸਟੋਰੇਂਟ, ਸ਼ਰਾਬ ਦੀ ਦੁਕਾਨ ਅਤੇ ਕੋਈ ਹੋਰ ਅਦਾਰਾ ਨਾ ਤੇ ਸ਼ਰਾਬ ਵੇਚੇਗਾ ਅਤੇ ਨਾ ਹੀ ਕਿਸੇ ਨੂੰ ਵਰਤਾਏਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply