Tuesday, August 4, 2026

ਯੂਨੀਵਰਸਿਟੀ ਦੇ ਐਨ.ਸੀ.ਸੀ ਯੁਨਿਟ ਨੇ ਸਵੱਛ ਭਾਰਤ ਸਬੰਧੀ ਵਿਸ਼ੇਸ਼ ਦਿਨ ਮਨਾਇਆ

ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਸੀ.ਸੀ ਯੁਨਿਟ, ਆਰਮੀ ਵਿੰਗ ਆਫ ਫਸਟ PPN0310201710ਪੰਜਾਬ ਬਟਾਲੀਅਨ ਵੱਲੋਂ ਸਵੱਛ ਭਾਰਤ ਸਬੰਧੀ ਵਿਸ਼ੇਸ਼ ਦਿਨ ਮਨਾਇਆ ਗਿਆ।ਇਸ ਦਾ ਆਯੋਜਨ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਵਿਖੇ ਕੀਤਾ ਗਿਆ।
ਐਨ.ਸੀ.ਸੀ ਇੰਚਾਰਜ, ਅਨਿਲ ਕੁਮਾਰ ਨੇ ਐਨ.ਸੀ.ਸੀ ਕੈਡਿਟ ਨੂੰ ਸੰਬੋਧਨ ਕੀਤਾ ਅਤੇ ਸਫਾਈ ਅਭਿਆਨ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਹਰ ਇਕ ਭਾਰਤੀ ਨੂੰ ਦੇਸ਼ ਦੀ ਸਾਫ ਸਫਾਈ ਦੀ ਮਹਿੰਮ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਘੱਟੋ ਘੱਟ ਅਸੀਂ ਆਪਣੇ ਚੌਗਿਰਦੇ ਨੂੰ ਸਾਫ ਰੱਖਈਏ ਅਤੇ ਸਫਾਈ ਅਭਿਆਨ ਵਿਚ ਯੋਗਦਾਨ ਪਾ ਸਕੀਏ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply