Saturday, March 28, 2026

ਜਾਖੜ ਨੂੰ ਕਰਾਰੀ ਹਾਰ ਦੇਣਗੇ ਗੁਰਦਾਸਪੁਰ ਦੇ ਲੋਕ- ਮਜੀਠੀਆ

ਧਾਲੀਵਾਲ/ਬਟਾਲਾ, 3 ਅਕਤੂਬਰ (ਪੰਜਾਬ ਪਸੋਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ PPN0310201716ਗੁਰਦਾਸਪੁਰ ਉਪ ਚੋਣ ਲਈ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੇ ਪੱਖ ਵਿਚ ਕੀਤੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਰਾਰੀ ਹਾਰ ਦੇ ਕੇ ਪੰਜਾਬ ਦੇ ਲੋਕਾਂ ਦਾ ਹੱਕ ਦਿਵਾਉਣ ਲਈ ਗੁਰਦਾਸਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ।
ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ ਚੂੜੀਆਂ ਦੀ ਕਮਾਨ ਸੰਭਾਲ ਰਹੇ ਮਜੀਠੀਆ ਨੇ ਧਾਰੀਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਜਾਣਦੇ ਹਨ ਕਿ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ ਤੋਂ ਮੁਕਰਨ ਦਾ ਜਵਾਬ ਦੇਣ ਦਾ ਇਹ ਸਹੀ ਮੌਕਾ ਹੈ,ਜਿਸ ਦੀ ਉਹ ਵਰਤੋਂ ਕਰਨਗੇ।ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦਾ ਇੱਕੋ-ਇੱਕ ਟੀਚਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੰਦ ਕਰਦਿਆਂ ਘਰਾਂ ਵਿੱਚ ਬਲਦੇ ਚੁੱਲੇ ਵੀ ਠੰਡੇ ਕਰਨੇ ਹਨ। ਇਹੀ ਕਾਰਨ ਹੈ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਹੀ ਗਲਤ ਨੀਤੀਆਂ ਕਾਰਨ ਸੂਬੇ ਦੇ ਲੋਕਾਂ ਦੇ ਮਨੋਂ ਉਤਰ ਚੁੱਕੀ ਹੈ।
ਮਜੀਠੀਆ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਵਿੱਚ ਪਟਕੇ ਪੈਣਾ ਸੁਭਾਵਕ ਹੈ।ਮੁੱਖ ਮੰਤਰੀ ਦੇ ਕੰਮ ਦੀ ਸਮੀਖਿਆ ਕਰਨ ਦੀ ਉਲਟੀ ਰੀਤ ਚਲਾਉਂਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ-ਆਪ ਨੂੰ ਸੁਪਰ ਸੀ. ਐੈਮ ਸਮਝਣ ਲੱਗ ਪਏ ਹਨ। ਕਾਂਗਰਸ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੇ ਮਾਮਲੇ ’ਚ ਧੋਖਾ ਕਰਨ ਨੂੰ ਕਿਸਾਨਾਂ ਕਦੇ ਮੁਆਫ਼ ਨਹੀਂ ਕਰਨਗੇ।ਉਹਨਾਂ ਕਿਹਾ ਕਿ ਕਾਂਗਰਸ 6 ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ, ਬੇਰੁਜ਼ਗਾਰੀ ਭੱਤਾ, ਕਿਸਾਨਾਂ ਦਾ ਕਰਜ਼ਾ ਮੁਆਫ਼ ਅਤੇ ਪੈਨਸ਼ਨਾਂ ਵਿੱਚ ਵਾਧਾ ਕਰਨ ਵਰਗੇ ਝੂਠੇ ਵਾਅਦੇ ਕਰਕੇ ਸੱਤਾ ’ਤੇ ਤਾਂ ਕਾਬਜ਼ ਹੋ ਗਏ, ਪਰ ਸਰਕਾਰ ਬਣਦਿਆਂ ਹੀ ਇਨਾਂ ਆਪਣੇ ਵਾਅਦਿਆਂ ਤੋਂ ਮੂੰਹ ਫੇਰ ਲਿਆ।ਉਹਨਾਂ ਦੱਸਿਆ ਕਿ ਗੱਠਜੋੜ ਉਮੀਦਵਾਰ ਸਵਰਨ ਸਲਾਰੀਆ ਸ਼ੁਰੂ ਤੋਂ ਹੀ ਇਸ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਜੁੱਟੇ ਹੋਏ ਹਨ।ਉਹ ਭਰੋਸਾ ਦਿੰਦੇ ਹਨ ਕਿ ਸਲਾਰੀਆ ਹਲਕੇ ਦੇ ਲੋਕਾਂ ਦੀ ਉਮੀਦ ’ਤੇ ਖਰਾ ਉੱਤਰਨਗੇ।ਉਨਾਂ ਸਮੂਹ ਹਲਕਾ ਵਾਸੀਆਂ ਨੂੰ ਸਲਾਰੀਆ ਨੂੰ ਵੱਡੀ ਜਿਤ ਦਿਵਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ, ਲਾਡੀ ਪਰਮਵੀਰ ਸਿੰਘ, ਸਰਬਜੋਤ ਸਿੰਘ ਸਾਬੀ ਮੁਕੇਰੀਆਂ, ਜਥੇਦਾਰ ਬਲਵੰਤ ਸਿੰਘ ਡੁਗਰੀ, ਤਰਲੋਕ ਸਿੰਘ ਡੁਗਰੀ, ਵਸਣ ਸਿੰਘ ਸੇਖਾ, ਕੁਲਦੀਪ ਸਿੰਘ ਡੁਗਰੀ, ਤਰਸੇਮ ਸਿੰਘ ਚੰਦਰਭਾਨ, ਕਪੂਰ ਸਿੰਘ ਮਲੀਆਂ, ਬਲਦੇਵ ਸਿੰਘ ਤਾਜਪੁਰ, ਬਲਜਿੰਦਰ ਸਿੰਘ ਰਾਜੂ, ਨਵਤੇਜ ਸਿੰਘ ਜਕੜੀਆਂ, ਬਿਕਰਮਜੀਤ ਸਿੰਘ, ਗੁਰਨਾਮ ਸਿੰਘ ਬੈਂਸ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply