ਸਮਰਾਲਾ, 3 ਅਕਤੂਬਰ (ਪੰਜਾਬ ਪੋਸਟ ਕੰਗ) – ਨੰਬਰਦਾਰ ਯੂਨੀਅਨ ਦੀ ਮੀਟਿੰਗ ਅੱਜ ਤਹਿਸੀਲ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਮਤੇ ਪਾਸ ਕੀਤੇ ਗਏ, ਜਿਨਾਂ ਵਿੱਚ ਪ੍ਰਮੁੱਖ ਤੌਰ ਲੰਮੇ ਸਮੇਂ ਤੋਂ ਪੰਜਾਬ ਨੰਬਰਦਾਰਾਂ ਦੀ ਮੰਗ ਸੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ।ਇੱਕ ਮਤੇ ਰਾਹੀਂ ਪਾਸ ਕੀਤਾ ਕਿ ਨੰਬਰਦਾਰਾਂ ਦਾ ਮਾਣ ਭੱਤਾ 5000/- ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਨੰਬਰਦਾਰਾਂ ਦਾ ਰਹਿੰਦਾ ਬਕਾਇ
ਆ ਜਲਦੀ ਤੋਂ ਜਲਦੀ ਬੈਂਕ ਦੇ ਖਾਤਿਆਂ ਵਿਚ ਪਾਇਆ ਜਾਵੇ। ਨੰਬਰਦਾਰਾਂ ਦਾ ਬੱਸ ਦਾ ਕਿਰਾਇਆ ਮੁਆਫ ਕੀਤਾ ਜਾਵੇ ਅਤੇ ਨੰਬਰਦਾਰਾਂ ਨੂੰ ਫਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ।ਪੰਜਾਬ ਨੰਬਰਦਾਰਾਂ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ 6 ਅਕਤੂਬਰ ਨੂੰ ਨੰਬਰਦਾਰਾਂ ਦੀ ਟੀਮ ਗੁਰਦਾਸਪੁਰ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅਤੇ ਗੁਰਦਾਸਪੁਰ ਜ਼ਿਲੇ ਦੇ ਨੰਬਰਦਾਰਾਂ ਨੂੰ ਲਾਮਬੰਦ ਕਰਨ ਲਈ ਜਾ ਰਹੀ ਹੈ। ਜੋ ਕੋਈ ਵੀ ਨੰਬਰਦਾਰ ਤਹਿਸੀਲ ਸਮਰਾਲਾ ਤੋਂ ਇਸ ਟੀਮ ਵਿਚ ਜਾਣਾ ਚਾਹੰੁਦਾ ਹੈ ਤਾਂ ਉਹ ਪ੍ਰਧਾਨ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸੁਰਮੁੱਖ ਸਿੰਘ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਬੰਬ ਜਨਰਲ ਸਕੱਤਰ, ਪ੍ਰਕਾਸ ਸਿੰਘ ਢੰਡੇ, ਤਰਲੋਕ ਸਿੰਘ ਮੱਲ ਮਾਜਰਾ, ਰਣਜੀਤ ਸਿੰਘ ਢਿੱਲਵਾ, ਕਰਮ ਸਿੰਘ ਮੰਜਾਲੀ ਕਲਾਂ, ਮੇਵਾ ਸਿੰਘ ਮੰਜਾਲੀ ਕਲਾਂ, ਹਰਬੰਸ ਸਿੰਘ ਬੌਂਦਲੀ, ਰਘਵੀਰ ਸਿੰਘ ਗਗੜਾ, ਅੰਮਿ੍ਰਤਪਾਲ ਸਿੰਘ ਬੋਹਾਪੁਰ, ਸਿਕੰਦਰ ਸਿੰਘ ਲੋਪੋਂ, ਦਲਜੀਤ ਸਿੰਘ ਮੁਤੋਂ, ਰਾਮ ਲਾਲ ਰੋਹਲੇ, ਸੋਹਣ ਸਿੰਘ ਭਰਥਲਾ, ਸੁਰਮੁੱਖ ਸਿੰਘ ਘੁੰਗਰਾਲੀ, ਦਰਬਾਰਾ ਸਿੰਘ ਮਾਦਪੁਰ, ਸੇਵਕ ਸਿੰਘ ਲੱਧੜਾ, ਗੁਰਮੇਲ ਸਿੰਘ ਰੋਹਲੇ, ਅਵਤਾਰ ਸਿੰਘ ਗੜੀ ਤਰਖਾਣਾਂ, ਜੰਗ ਸਿੰਘ ਭੰਗਲਾਂ, ਮਹਿੰਦਰ ਸਿੰਘ ਖੋਖਰਾ ਆਦਿ ਨੰਬਰਦਾਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media