ਬਠਿੰਡਾ, 4 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਬਠਿੰਡਾ ਦੁਆਰਾ ਐਨ.ਐਸ.ਐਸ ਦਿਵਸ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਖਾਸ ਮੌਕੇ ’ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਕੁਲਵਿੰਦਰ ਸਿੰਘ (ਅਸਿਸਟੈਂਟ ਡਾਇਰੈਕਟਰ, ਯੂਥ ਸੇਵਾਵਾਂ ਵਿਭਾਗ, ਬਠਿੰਡਾ) ਨੇ ਸਕੂਲ ਦੁਆਰਾ ਸਫ਼ਲਤਾਪੂਰਵਕ ਚਲਾਈਆਂ ਜਾ ਰਹੀਆਂ ਦੋ ਐਨ.ਐਸ.ਐਸ ਯੂਨਿਟਾਂ ਦੀ ਬੇਹਤਰੀਨ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਐਨ.ਐਸ.ਐਸ ਦੇ ਵਲੰਟੀਅਰਾਂ ਨੂੰ ਸਮਾਜ ਭਲਾਈ ਤੇ ਸੇਵਾ ਸਮਰਪਣ ਦੀ ਭਾਵਨਾ ਨਾਲ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ।ਸਕੂਲ ਦੇ ਐੱਨ.ਐਸ.ਐਸ. ਯੂਨਿਟ ਦੇ ਮੁੱਖੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਗਤੀਵਿਧੀਆਂ ਰਾਹੀ ਨਿਵੇਕਲੇ ਰੰਗ ਬਿਖੇਰੇ ਗਏ।ਸਕੂਲ ਪਿ੍ਰੰਸੀਪਲ ਬਲਜਿੰਦਰ ਸਿੰਘ ਨੇ ਐਨ.ਐਸ.ਐਸ ਵਿਭਾਗ ਤੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਆਏ ਹੋਏ ਮਹਿਮਾਨ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਮੌਕੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ (ਗਤੀਵਿਧੀਆਂ) ਬੀ.ਡੀ ਸ਼ਰਮਾ ਅਤੇ ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਵੀ ਖਾਸ ਤੌਰ ’ਤੇ ਹਾਜ਼ਰ ਹੋਏ ਅਤੇ ਆਏ ਹੋਏ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media