ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼
ਖਜੂਰੀਆ ਨੇ ਅੱਜ ਪੰਜਾਬ ਕੈਥੋਲਿਕ ਚਰਚ ਦੇ ਬਿਸ਼ੋਪ ਅਤੇ ਮਸੀਹ ਮਹਾਂ ਸਭਾ ਦੇ ਬੁਲਾਰੇ ਬਿਸ਼ੋਪ ਫਰੈਂਕੋ ਮਲੱਕਲ ਦਾ ਜਲੰਧਰ ਵਿਖੇ ਬਿਸ਼ੋਪ ਹਾਊਸ ਜਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਸਮੇਂ ਉਨਾਂ ਦੇ ਨਾਲ ਜਾਰਜ ਸੋਨੀ, ਅਲਫਰੈਡ ਗੁੱਡਵਿਨ, ਫਾਦਰ ਪੀਟਰ ਅਤੇ ਸੰਦੀਪ ਠਾਕੁਰ ਵੀ ਮੌਜੂਦ ਸਨ।ਖਜੂਰੀਆ ਨੂੰ ਆਪਣਾ ਅਸ਼ੀਰਵਾਦ ਦਿੰਦੇ ਬਿਸ਼ੋਪ ਫਰੈਂਕੋ ਮਲੱਕਲ ਨੇ ਯਕੀਨ ਦਵਾਇਆ ਕਿ ਮੇਰਾ ਅਤੇ ਸਮੁਚੇ ਇਸਾਈ ਸਮਾਜ ਦਾ ਸਹਿਯੋਗ ਉਨਾਂ ਨਾਲ ਰਹੇਗਾ।ਬਿਸ਼ੋਪ ਫਰੈਂਕੋ ਨੇ ਆਪ ਉਮੀਦਵਾਰ ਖਜੂਰਆ ਵਲੋਂ ਪੂਰੀ ਇਮਾਨਦਾਰੀ ਅਤੇ ਦੇਸ਼ ਭਗਤੀ ਨਾਲ ਕਰੀਬ 40 ਸਾਲ ਸਰਹੱਦਾਂ ਤੇ ਕੀਤੀ ਸੇਵਾ ਦੀ ਸ਼ਲਾਘਾ ਕਰਦੇ ਕਿਹਾ ਕਿ ਇਸਾਈ ਸਮਾਜ ਹਮੇਸ਼ਾ ਉਨਾਂ ਵਰਗੇ ਸੂਝਵਾਨ ਅਤੇ ਸਮਾਜ ਸੇਵਾ ਵਿੱਚ ਲੱਗੀਆਂ ਸ਼ਖਸ਼ੀਅਤਾਂ ਦੀ ਕਦਰ ਕਰਦਾ ਹੈ ਅਤੇ ਆਪਣਾ ਸਹਿਯੋਗ ਦੇਸ਼ ਅਤੇ ਸਮਾਜ ਦੀ ਸੇਵਾ ਲਈ ਦੇਣ ਲਈ ਤਤੱਪਰ ਰਹਿੰਦਾ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media