ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਅਮਨ) – ‘ਕਰਵਾ ਚੌਥ ਸਪੈਸ਼ਲ ਈਵ-2017’ ਸਥਾਨਕ ਹੋਟਲ ਵਿਚ ਅੱਜ 8 ਅਕਤੂਬਰ ਨੂੰ ਅਨੇਜਾ ਪ੍ਰੋਡਕਸ਼ਨ ਵਲੋਂ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਗੇਨਾਰੀਜ਼ਰ ਰਿਸ਼ਬ ਅਨੇਜਾ ਅਤੇ ਰੇਖਾ ਅਨੇਜਾ ਨੇ ਦੱਸਿਆ ਕਿ ਕਰਵਾ ਚੌਥ ਸਪੈਸ਼ਲ ਈਵ-2017 ਵਿਚ ਵੱਖ-ਵੱਖ ਗੇਮਾਂ ਅਤੇ ਡਾਂਸ, ਸਿੰਗਿੰਗ, ਮਾਡਲਿੰਗ ਅਤੇ ਹੋਰ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ ਅਤੇ ਜੇਤੂਆਂ ਨੂੰ ਸ਼ਾਨਦਾਰ ਇਨਾਮਾਂ ਨਾਲ ਨਿਵਾਜ਼ਿਆ ਜਾਵੇਗਾ।ਇਸ ਤੋਂ ਇਲਾਵਾ ਮਿਸ ਕਰਵਾ ਚੌਥ, ਮਿਸਿਜ਼ ਕਰਵਾ ਚੌਥ ਵੀ ਚੁਣੇ ਜਾਣਗੇ ਅਤੇ ਹਰ ਅੱਧੇ ਘੰਟੇ ਬਾਅਦ ਇਕ ਲੱਕੀ ਡਰਾਅ ਵੀ ਕੱਢਿਆ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ, ਪੰਜਾਬ ਪ੍ਰਧਾਨ ਕਾਂਗਰਸ ਮਹਿਲਾ ਵਿੰਗ ਮਮਤਾ ਦੱਤਾ, ਕਮੇਡੀਅਨ ਅਦਾਕਾਰ ਰਾਜਬੀਰ ਕੌਰ, ਸੁਪਨੰਦਨਦੀਪ ਈ.ਟੀ.ਓ ਅਫਸਰ, ਸਰਗੁਨ ਸੇਠ ਫੈਸ਼ਨ ਡਿਜਾਈਨਰ, ਗੋਲਡਨ ਸਿਟੀ ਤੋਂ ਮੈਡਮ ਹਰਸਿਮਰਨ ਪਹੁੰਚਣਗੇ।ਇਸ ਦੌਰਾਨ ਟੀ,ਵੀ ਆਰਟਿਸਟ ਸਾਇਸ਼ਾ ਅਤੇ ਡਰੀਮਜ਼ ਡਾਂਸ ਅਕੈਡਮੀ ਦੇ ਬੱਚਿਆਂ ਵਲੋਂ ਡਾਂਸ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਜਾਵੇਗੀ।ਗਾਇਕਾ ਸਲੋਨੀ ਅਤੇ ਰਾਈਜਿੰਗ ਸਟਾਰ ਫੇਮ ਪ੍ਰਥਮ ਮਲਹੋਤਰਾ ਵਲੋਂ ਗੀਤ ਪੇਸ਼ ਕੀਤੇ ਜਾਣਗੇ।ਪ੍ਰੋਗਰਾਮ ਦੀ ਐਂਕਰਿੰਗ ਅਦਾਕਾਰ ਅਰਵਿੰਦਰ ਭੱਟੀ ਅਤੇ ਜਾਨਵੀ ਮਲਹੋਤਰਾ ਵਲੋਂ ਕੀਤੀ ਜਾਵੇਗੀ।ਇਸ ਪ੍ਰੋਗਰਾਮ ਲਈ ਫਿਲਿਪਸ ਚੰਦਰ ਐਂਡ ਕੰਪਨੀ, ਗੋਲਡਨ ਸਿਟੀ, ਗੋਗੀ ਜਿਊਲਰਜ, ਲੰਡਨ ਬਿਊਟੀ ਸੈਲੂਨ, ਮਾਹੀ ਮੁਕੇਸ਼ ਮੁਹੇਰਾ, ਏਆਰ ਫਾਰਮਾ, ਕਰੂਜ਼ਰ-8, ਅਮਨ ਇੰਟਰਪ੍ਰਾਈਜਜ, ਦਾ ਕਲੋਸੈਟ, ਓਵਨ ਫਰੈੱਸ, ਮੋਰਸੈਲਸ, ਡੀ.ਪੀ.ਐਸ ਮਸਾਲਾ, ਕੇਅਰਵੈਲ, ਡਰਮਾ ਸਲਿਊਸ਼ਨ, ਐਸ.ਕੇ ਜਿਊਲਰੀ, ਸ਼ਾਰਧਾ ਇੰਪੋਰੀਅਮ ਆਦਿ ਦਾ ਵਿਸ਼ੇਸ਼ ਸਹਿਯੋਗ ਰਹੇਗਾ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media