ਬਟਾਲਾ, 7 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿੱਚ ਕੰਮ ਕਰ ਰਹੇ ਲੈਕਚਰਾਰਾਂ ਦੀ ਹੋਣ ਵਾਲੀ ਜਿਲਾ ਪੱਧਰੀ ਚੋਣ ਸਬੰਧੀ ਰਣਨੀਤੀ ਤਿਆਰ ਕਰਨ ਲਈ ਬੀਤੇ ਦਿਨ ਬਟਾਲਾ ਤਹਿਸੀਲ ਦੇ ਲੈਕਚਰਾਰਾਂ ਦੀ ਵਿਸ਼ੇਸ਼ ਮੀਟਿੰਗ ਲੈਕ: ਆਗੂ ਬਲਰਾਜ ਸਿੰਘ ਬਾਜਵਾ ਦੀ ਅਗਵਾਈ ਹੇਠ ਬਟਾਲਾ ਵਿਖੇ ਕੀਤੀ ਗਈ ਜਿਸ ਦੌਰਾਨ ਗੌਰਮਿੰਟ ਟੀਚਰ ਯੂਨੀਅਨ (ਵਿ:) ਦੇ ਜਿਲਾ ਪ੍ਰਧਾਨ ਸੋਮ ਸਿੰਘ, ਅਧਿਆਪਕ ਦਲ ਦੇ ਜਿਲਾ ਜਨਰਲ ਸਕੱਤਰ ਰਵਿੰਦਰਜੀਤ ਸਿੰਘ ਪਨੂੰ ਅਤੇ ਸਾਇੰਸ ਟੀਚਰ ਐਸੋਸੀਏਸ਼ਨ ਦੇ ਸੂਬਾ ਆਗੂ ਤਰਸੇਮ ਪਾਲ ਸ਼ਰਮਾ ਵਲੋਂ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ ਗਈ।ਇਸ ਮੀਟੰਗ ਦੌਰਾਨ ਵੱਖ ਵੱਖ ਬੁਲਾਰਿਆਂ ਲੈਕ: ਨਰਿੰਦਰ ਸਿੰਘ ਬਰਨਾਲ, ਲੈਕ: ਭੁਪਿੰਦਰ ਸਿੰਘ, ਲੈਕ: ਬਲਜਿੰਦਰ ਸਿੰਘ, ਲੈਕ: ਜਤਿੰਦਰ ਸਿੰਘ, ਲੈਕ: ਅਜੇ ਅਰੋੜਾ, ਲੈਕ: ਗੁਰਮੀਤ ਸਿੰਘ ਭੋਮਾ, ਲੈਕ: ਕੰਸ ਰਾਜ, ਲੈਕ: ਦਵਿੰਦਰ ਸਿੰਘ ਨੇ ਲੈਕਚਰਾਰ ਯੂਨੀਅਨ ਦੀਆਂ ਜਿਲਾ ਪੱਧਰੀ ਚੋਣ ਸਬੰਧੀ ਵਿਸਥਾਪੂਰਵਕ ਚਾਨਣਾ ਪਾਇਆ। ਇਸ ਮੌਕੇ ਬਲਾਕ ਪੱਧਰ `ਤੇ ਮੈਂਬਰਸ਼ਿਪ ਕਰ ਕੇ ਲੈਕਚਰਾਰਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਵਧੀਆ ਸੋਚ ਰੱਖਣ ਵਾਲੇ ਅਤੇ ਮਿਹਨਤੀ ਆਗੂ ਚੁਣ ਕੇ ਜਿਲਾ ਪੱਧਰ `ਤੇ ਵਧੀਆ ਟੀਮ ਤਿਆਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਲੈਕਚਰਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਜ਼ਾਇਜ਼ ਮੰਗਾਂ ਸਿਖਿਆ ਵਿਭਾਗ ਕੋਲੋਂ ਹੱਲ ਕਰਵਾਈਆਂ ਜਾ ਸਕਣ।
ਇਸ ਮੌਕੇ ਹਰੇਕ ਬਲਾਕ ਵਿੱਚ ਬਲਾਕ ਪੱਧਰ ਤੇ ਅਹੁੱਦੇਦਾਰ ਨਿਯੁੱਕਤ ਕਰਨ ਤੋਂ ਬਾਅਦ ਹੀ ਲੋਕਤੰਤਰੀ ਤਰੀਕੇ ਨਾਲ ਜਿਲਾ ਪੱਧਰ ਤੇ ਨਿਯੁਕਤੀਆਂ ਕਰਨ ਸਬੰਧੀ ਵੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ।ਇਸ ਮੀਟਿੰਗ ਦੌਰਾਨ ਨਵੇਂ ਪਦਉਨਤ ਹੋਏ ਲੈਕਚਰਾਰਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਨ, ਸਮਾਂ ਬੱਧ ਪਦ ਉਨਤੀਆਂ ਕਰਨ, ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਫਿਜਿਕਸ ਦੇ ਰਹਿੰਦੇ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਸਬੰਧੀ ਸਿਖਿਆ ਵਿਭਾਗ ਤੋਂ ਮੰਗ ਕੀਤੀ ਗਈ।ਮੀਟੰਗ ਦੌਰਾਨ ਲੈਕ: ਸਤਨਾਮ ਸਿੰਘ, ਲੈਕ:ਜਤਿੰਦਰਪਾਲ ਸਿੰਘ, ਲੈਕ: ਰਾਜਿੰਦਰ ਸਿੰਘ, ਲੈਕ: ਮੰਗਲ ਸਿੰਘ, ਲੈਕ: ਰਾਜਵਿੰਦਰ ਸਿੰਘ, ਲੈਕ: ਰਣਬੀਰਪਾਲ ਸਿੰਘ, ਲੈਕ: ਅਰੁਣਜੀਤ ਸਿੰਘ, ਲੈਕ: ਪ੍ਰਵੀਨ ਕੁਮਾਰ, ਲੈਕ: ਨਰੇਸ਼ ਕੁਮਾਰ, ਲੈਕ: ਅਸ਼ੋਕ ਕੁਮਾਰ, ਲੈਕ: ਰਾਜੇਸ਼ ਕੁਮਾਰ, ਲੈਕ: ਪ੍ਰਭਾਤ ਭੂਸ਼ਣ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੈਕਚਰਾਰ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media