ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ’ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਫੁੱਟਬਾਲ ਟੀਮਾਂ ਨੂੰ ਹਰਾਉਂਦਿਆਂ ਮੇਜ਼ਬਾਨ ਸਕੂਲ ਨੇ ਅੰਡਰ-19 ਸਾਲ ਜਿਲ੍ਹਾ ਪੱਧਰ ਫੁੱਟਬਾਲ ਚੈਂਪੀਅਨਸ਼ਿਪ ਜਿੱਤ ’ਚ ਜਿੱਤ ਹਾਸਲ ਕੀਤੀ ਹੈ।ਇਸ ਜਿੱਤ ’ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਆਪਣੇ ਸੰਦੇਸ਼ ’ਚ ਸਕੂਲ ਪ੍ਰਿੰਸੀਪਲ, ਸਬੰਧਿਤ ਕੋਚਾਂ ਅਤੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ।
ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦਿਨੀਂ ਦੋ ਦਿਨ ਲਗਾਤਾਰ ਚੱਲੀ ਜ਼ਿਲ੍ਹਾ ਫੁੱਟਬਾਲ ਚੈਂਪੀਅਨਸ਼ਿਪ ’ਚ ਖਾਲਸਾ ਕਾਲਜ ਸਕੂਲ ਦੇ ਖਿਡਾਰੀਆਂ ਕੁਆਟਰ ਫਾਈਨਲ ’ਚ ਸੇਂਟ ਸੋਲਜਰ ਸਕੂਲ, ਜੰਡਿਆਲਾ ਗੁਰੂ, ਸੈਮੀ-ਫਾਈਨਲ ’ਚ ਸ:ਸ:ਸ:ਸ ਕਾਲੇਕੇ ਅਤੇ ਫਾਈਨਲ ਮੈਚ ’ਚ ਸ:ਸ:ਸ:ਸ ਖਿਲਚੀਆਂ ਨੂੰ ਹਰਾਉਂਦਿਆਂ ਜਿੱਤ ਹਾਸਲ ਕੀਤੀ।ਇਸ ਸਮੇਂ ਸਕੂਲ ਦੇ ਖੇਡ ਮੁਖੀ ਰਣਕੀਰਤ ਸਿੰਘ ਸੰਧੂ, ਸ਼ਰਨਜੀਤ ਸਿੰਘ ਭੰਗੂ, ਰਾਜਬਿੰਦਰ ਸਿੰਘ ਸੰਧੂ, ਹਰਜੀਤ ਸਿੰਘ ਫਰਾਸ਼, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media