ਪਠਾਨਕੋਟ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀਮਤੀ ਨੀਲਿਮਾ ਆਈ.ਏ.ਐਸ ਜਿਲਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ 11 ਅਕਤੂਬਰ ਨੂੰ ਚੋਣਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਦੇ ਨੇੜੇ 200 ਮੀਟਰ ਦੇ ਘੇਰੇ ਅੰਦਰ 5 ਜਾਂ 5 ਤੋਂ ਜਿਆਦਾ ਵਿਅਕਤੀਆਂ ਦੇ ਜਾਣ ਜਾਂ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਉਨਾਂ ਨੇ ਦੱਸਿਆ ਕਿ ਇਹ ਹੁਕਮ ਚੋਣ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ, ਸਰਕਾਰੀ ਕਰਮਚਾਰੀਆਂ, ਪੁਲਿਸ ਫੋਰਸ ਅਤੇ ਚੋਣ ਏਜੰਟਾਂ ‘ਤੇ ਲਾਗੂ ਨਹੀਂ ਹੋਵੇਗਾ।ਇਹ ਹੁਕਮ 11 ਅਕਤੂਬਰ, 2017 ਨੂੰ ਲਾਗੂ ਰਹੇਗਾ।
ਜਿਲਾ ਮੈਜਿਸਟਰੇਟ ਨੇ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਆਉਂਦੇ ਸਾਰੇ ਸ਼ਰਾਬ ਦੇ ਠੇਕੇ (ਦੇਸ਼ੀ ਅਤੇ ਅੰਗਰੇਜ਼ੀ) 9 ਅਕਤੂਬਰ, 2017 ਨੂੰ ਸ਼ਾਮ 05:00 ਵਜੇ ਤੋਂ 11 ਅਕਤੂਬਰ, 2017 ਨੂੰ ਸ਼ਾਮ 05:00 ਵਜੇ ਤੱਕ ਅਤੇ 15 ਅਕਤੂਬਰ, 2017 ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।ਉਨਾਂ ਕਿਹਾ ਕਿ ਇੰਨਾਂ ਦਿਨਾਂ ਵਿੱਚ ਕਿਸੇ ਵੀ ਦੁਕਾਨ/ਹੋਟਲ/ਰੈਸਟੋਰੈਂਟ/ ਅਹਾਤੇ/ਕਲੱਬ/ਬੀਅਰਬਾਰ ਆਦਿ ਵਿੱਚ ਸ਼ਰਾਬ ਵੇਚੀ (ਸੇਲ) ਜਾਂ ਪਿਲਾਈ ਨਹੀਂ ਜਾਵੇਗੀ ਅਤੇ ਨਾ ਹੀ ਲਾਇਸੰਸ ਸ਼ਰਾਬ ਸਟੋਰ (ਇਕੱਠੀ) ਕੀਤੀ ਜਾਵੇਗੀ।
ਸ੍ਰੀਮਤੀ ਨੀਲਿਮਾ ਨੇ 9 ਅਕਤੂਬਰ, 2017 ਨੂੰ ਸ਼ਾਮ 05:00 ਵਜੇ ਤੱਕ ਜਿਹੜੇ ਵੀ ਵਿਅਕਤੀ ਪੰਜਾਬ ਰਾਜ ਦੇ ਦੂਜੇ ਜਿਲਿਆਂ ਤੋਂ ਜਾਂ ਦੂਜੇ ਰਾਜਾਂ ਤੋਂ ਆਏ ਹੋਏ ਹਨ, ਉਹ ਫੋਰੀ ਤੌਰ ‘ਤੇ ਜਿਲਾ ਪਠਾਨਕੋਟ ਦੀ ਹਦੂਦ ਤੋਂ ਚਲੇ ਜਾਣ ਦਾ ਹੁਕਮ ਜਾਰੀ ਕੀਤਾ ਹੈ। ਉਨਾਂ ਦਸਿਆ ਕਿ ਇੰਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀਆਂ ਵਿਰੁੱਧ ਨਿਯਮਾਂ ਅਧੀਨ ਕਾਰਵਾਈ ਅਮਲ `ਚ ਲਿਆਂਦੀ ਜਾਵੇਗੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media