ਫਾਜ਼ਿਲਕਾ, 8 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੱਜ ਫਿਰੋਜ਼ਪੁਰ-ਫਾਜ਼ਿਲਕਾ ਰੇਲ ਰਸਤੇ ’ਤੇ ਬਾਹਮਣੀ ਵਾਲਾ ਰੇਲਵੇ ਸਟੇਸ਼ਨ ਨੇੜੇ ਪਿੰਡ ਸਿੱਧੂ
ਵਾਲਾ ਨੇੜੇ ਵਾਪਰੇ ਭਿਅੰਕਰ ਹਾਦਸੇ ’ਚ ਰੇਲ ਡਰਾਇਵਰ ਹੀ ਦਰਦਨਾਕ ਮੌਤ ਹੋ ਗਈ। ਜਦਕਿ ਰੇਲ ਇੰਜਨ ’ਚ ਟਕਰਾਉਣ ਵਾਲਾ ਮਿਕਸਰ ਡੰਪਰ ਦਾ ਡਰਾਇਵਰ ਇਸ ਹਾਦਸੇ ’ਚ ਵਾਲ ਵਾਲ ਬੱਚ ਗਿਆ ਅਤੇ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ।
ਜਿਵੇਂ ਹੀ ਅੱਜ ਰੇਲ ਗੱਡੀ ਮਾਨਵ ਰਹਿਤ ਫਾਟਕ ਨੂੰ ਕ੍ਰਾਸ ਕਰਨ ਲਗੀ ਤਾਂ ਉਸੇ ਸਮੇਂ ਇੱਕ ਮਿਕਸਰ ਡੰਪਰ ਰੇਲ ਗੱਡੀ ਦੀ ਲਪੇਟ ’ਚ ਆ ਗਿਆ ਅਤੇ ਹਾਦਸੇ ਕਾਰਨ ਗੱਡੀ ’ਚ ਸਵਾਰ ਮੁਸਾਫ਼ਰਾਂ ਨੂੰ ਜ਼ੋਰਦਾਰ ਝਟਕਾ ਲੱਗਿਆ ਅਤੇ ਇਨਾਂ ’ਚੋਂ ਕਈ ਲੋਕ ਆਪਣੀਆਂ ਸੀਟਾਂ ਤੋਂ ਹੇਠਾਂ ਡਿੱਗ ਗਏ, ਉਨਾਂ ਨੂੰ ਮਾਮੂਲੀ ਸੱਟਾਂ ਆਈਆਂ। ਟੱਕਰ ਇਨੀ ਜਬਰਦਸਤ ਸੀ ਕਿ ਡੰਪਰ ਦਾ ਮਲਬਾ ਦੂਰ ਦੂਰ ਤੱਕ ਖਿਲਰ ਗਿਆ।
ਸਵੇਰੇ ਲਗਭਗ 10 ਵਜੇ ਬਾਹਮਣੀ ਵਾਲਾ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਮਾਨਵ ਰਹਿਤ ਰੇਲਵੇ ਕ੍ਰਾਸਿੰਗ ’ਤੇ ਉਸ ਸਮੇਂ ਵਾਪਰਿਆਂ ਜਦੋਂ ਲੁਧਿਆਣਾ ਤੋਂ ਗੱਡੀ ਨੰਬਰ 74971 ਫਾਜ਼ਿਲਕਾ ਵੱਲ ਆ ਰਹੀ ਸੀ ਕਿ ਮਾਨਵ ਰਹਿਤ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਦੇ ਹੋਏ ਡੰਪਰ ਮਿਕਸਰ ਗੱਡੀ ਦੀ ਲਪੇਟ ’ਚ ਆ ਗਿਆ।ਡੰਪਰ ਦੇ ਪਿਛਲੇ ਹਿੱਸੇ ਜਿਸ ’ਚ ਮਿਕਸ ਕੀਤਾ ਹੋਇਆ ਸੀਮੇਂਟ, ਬਜਰੀ ਅਤੇ ਰੇਤਾ ਸੀ, ਵਾਲਾ ਹਿੱਸਾ ਟੁੱਟ ਕੇ ਇੰਜਨ ਚਾਲਕ ਦੇ ਕੈਬਿਨ ’ਚ ਫੱਸ ਗਿਆ।ਜਿਸ ਕਾਰਨ ਰੇਲ ਗੱਡੀ ਦੇ ਡਰਾਇਵਰ ਵਿਕਾਸ ਕੇ.ਪੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਡੰਪਰ ਚਾਲਕ ਵਾਲ ਵਾਲ ਬੱਚ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਆਰ.ਐਮ ਫਿਰੋਜ਼ਪੁਰ, ਆਈ.ਓ.ਡਬਲਯੂ ਅਤੇ ਰੇਲਵੇ ਦੇ ਹੋਰ ਉੱਚ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਵਾਪਰੇ ਇਸ ਰੇਲ ਹਾਦਸੇ ਦੀ ਮੁੱਢਲੀ ਜਾਂਚ ਤੋਂ ਬਾਅਦ ਰਸਤੇ ਨੂੰ ਬਹਾਲ ਕਰਨ ਲਈ ਜੁਟ ਗਏ।ਘਟਨਾ ਤੋਂ ਬਾਅਦ 108 ਨੰਬਰ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਹੇਠ ਲਿਆਂਦਾ ਗਿਆ।ਗੇਟ ਮਿੱਤਰ ਗੁਰਦੇਵ ਸਿੰਘ ਮੁਤਾਬਕ ਉਸ ਨੇ ਉਕਤ ਮਾਨਵ ਰਹਿਤ ਰੇਲਵੇ ਕ੍ਰਾਸਿੰਗ ’ਤੇ ਰੱਸੀ ਬੰਨ ਕੇ ਰਸਤਾ ਬੰਦ ਕੀਤਾ ਸੀ ਅਤੇ ਡੰਪਰ ਚਾਲਕ ਨੂੰ ਕਈ ਵਾਰ ਰੁਕਣ ਦਾ ਇਸ਼ਾਰਾ ਵੀ ਕੀਤਾ ਸੀ, ਪਰ ਡੰਪਰ ਚਾਲਕ ਨੇ ਉਸ ਦੇ ਇਸ਼ਾਰੇ ਨੂੰ ਨਜ਼ਰ ਅੰਦਾਜ਼ ਕਰਕੇ ਰਸਤੇ ਤੋੜਦੇ ਹੋਏ ਡੰਪਰ ਨੂੰ ਰੇਲਵੇ ਟਰੈਕ ’ਤੇ ਚੜਾ ਦਿੱਤਾ।ਜਿਸ ਕਾਰਨ ਡੰਪਰ ਅਤੇ ਰੇਲ ਗੱਡੀ ਦੀ ਟੱਕਰ ਹੋ ਗਈ।ਮੌਕੇ `ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਕੰਸਟਰਕਸ਼ਨ ਕੰਪਨੀ ਵੱਲੋਂ ਇਸ ਮਾਨਵ ਰਹਿਤ ਰੇਲਵੇ ਕ੍ਰਾਸਿੰਗ ’ਤੇ ਆਰ.ਯੂਬ.ੀ ਬਣਾਉਂਦੇ ਸਮੇਂ ਰੇਲਵੇ ਵਿਭਾਗ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਗਾਈਡ ਲਾਇਨਜ਼ ਦਾ ਪੂਰੀ ਤਰਾਂ ਨਾਲ ਪਾਲਣ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media