ਬ੍ਰਿਸਬੇਨ (ਆਸਟਰੇਲੀਆ), 8 ਅਕਤੂਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਆਸਟਰੇਲੀਆ ਦੀ ਸਰਗਰਮ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ
ਸਭਾ ਬ੍ਰਿਸਬੇਨ ਵਲੋਂ ਸਾਹਿਤਕ ਸਰਗਰਮੀਆਂ ਲਗਾਤਾਰ ਜਾਰੀ ਰੱਖਦਿਆਂ ਕੱਲ ਅੱਠ ਅਕਤੂਬਰ ਨੂੰ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਸ ਮਹੀਨੇ ਦਾ ਮਾਸਿਕ ਕਵੀ ਦਰਬਾਰ ਆਯੋਜਿਤ ਕਰਵਾਇਆ ਗਿਆ।ਇਸ ਮੌਕੇ ਪੰਜਾਬ ਦੇ ਸਿਰਮੌਰ ਗ਼ਜ਼ਲਗੋ ਪ੍ਰੋ ਗੁਰਭਜਨ ਗਿੱਲ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਰਾਵੀ” ਲੋਕ ਅਰਪਿਤ ਕੀਤਾ ਗਿਆ ।
ਇਸ ਸਮਾਗਮ ਦੀ ਪ੍ਰਧਾਨਗੀ ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਨੇ ਕੀਤੀ, ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਅਤੇ ਇਕਬਾਲ ਧਾਮੀ ਜੀ ਸ਼ਾਮਿਲ ਸਨ।ਕਵੀ ਦਰਬਾਰ ਦੀ ਸ਼ੁਰੂਆਤ ਪ੍ਰਗਟ ਸਿੰਘ ਰੰਧਾਵਾ ਦੀ ਮੌਜੂਦਾ ਦੌਰ ਤੇ ਕਟਾਕਸ਼ ਕਰਦੀ ਕਵਿਤਾ ਨਾਲ ਹੋਈ, ਉਪਰੰਤ ਨੌਜਵਾਨ ਗ਼ਜ਼ਲਗੋ ਰੁਪਿੰਦਰ ਸੋਜ਼, ਗੀਤਕਾਰ ਸੁਰਜੀਤ ਸੰਧੂ, ਪਾਲ ਰਾਊਕੇ, ਸ਼ਾਇਰਾ ਹਰਜੀਤ ਸੰਧੂ, ਹਰਕੀ ਵਿਰਕ, ਭੁਪਿੰਦਰ ਸਿੰਘ ਖਹਿਰਾ, ਸਰਬਜੀਤ ਸੋਹੀ, ਵਰਿੰਦਰ ਅਲੀਸ਼ੇਰ ਆਦਿ ਕਵੀਆਂ, ਕਵਿੱਤਰੀਆਂ ਅਤੇ ਵਿਚਾਰਕ ਸਰੋਤਿਆਂ ਦੇ ਸਨਮੁੱਖ ਹੋਏ।ਇਸ ਮੌਕੇ ਅਮਰਜੀਤ ਮਾਹਲ ਨੇ ਆਏ ਹੋਏ ਦਰਸ਼ਕਾਂ ਕੋਲ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਕਰਨ ਲਈ ਸੁਝਾਅ ਮੰਗੇ ਅਤੇ ਇੰਡੋਜ਼ ਵੱਲੋਂ ਪੰਜਾਬੀ ਮਾਤ ਭਾਸ਼ਾ ਅਤੇ ਸਭਿਆਚਾਰ ਦੇ ਪਸਾਰ ਲਈ ਯਤਨ ਕਰਦੇ ਰਹਿਣ ਦੀ ਵਚਨਬੱਧਤਾ ਦੁਹਰਾਈ।ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਜੀ ਵੱਲੋਂ ਬਾਖੂਬੀ ਨਿਭਾਈ ਗਈ।ਜਿਕਰਯੋਗ ਹੈ ਕਿ ਪ੍ਰੋ. ਗਿੱਲ ਦੀ ਪਿਛਲੀ ਕਿਤਾਬ ਮਿਰਗਾਵਾਲੀ ਦਾ ਲੋਕ ਅਰਪਣ ਵੀ ਇੰਡੋਜ਼ ਵੱਲੋ ਕੀਤਾ ਗਿਆ ਸੀ ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media