Saturday, April 25, 2026

ਸ੍ਰੀ ਗੁਰੂ ਰਾਮ ਦਾਸ ਜੀ ਦੇ 483ਵੇਂ ਪ੍ਰਕਾਸ਼ ਉਤਸ਼ਵ ਦੇ ਸਬੰਧੀ ਕਰਵਾਇਆ ਗੁਰਮਤਿ ਸਮਾਗਮ

ਬਠਿੰਡਾ, 9 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਸ੍ਰੀ ਗੁਰੂ PPN0910201702ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ 483ਵੇਂ ਪ੍ਰਕਾਸ਼ ਉਤਸ਼ਵ ਦੇ ਸਬੰਧੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਅਤੇ ਕੀਰਤਨ ਦੀਵਾਨ ਸਜਾਇਆ ਗਿਆ।ਸਮਾਗਮ ਦੀ ਅਰੰਭਤਾ ਭਾਈ ਰਣਜੀਤ ਸਿੰਘ ਦੇ ਹਜ਼ੂਰੀ ਰਾਗੀ ਗੁਰਦੁਆਰਾ ਕਿਲਾ ਮੁਬਾਰਕ ਵੱਲੋਂ ਸਬਦ ਕੀਰਤਨ ਗਾਇਣ ਕਰਕੇ ਕੀਤੀ ਗਈ।
ਉਪਰੰਤ ਭਾਈ ਬਲਜੀਤ ਸਿੰਘ ਖਾਲਸਾ ਕਥਾ ਵਾਚਕ ਵਲੋਂ ਗੁਰਬਾਣੀ ਸਬਦ ਦੀ ਵਿਆਖਿਆ ਕੀਤੀ ਗਈ, ਪ੍ਰੰਤੂ ਭਾਈ ਬਲਜੀਤ ਸਿੰਘ ਵਲੋਂ ਗੁਰਬਾਣੀ ਦੀ ਘੱਟ ਅਤੇ ਆਪੂ ਭਰੀ ਹਾਉਮੇ ਭਰੀ ਕਥਾ ਜਿਆਦਾ ਕੀਤੀ ਗਈ, ਜਿਸ ਨੂੰ ਇਲਾਕੇ ਦੀ ਸੰਗਤ ਵਲੋਂ ਬਿਲਕੁੱਲ ਹੀ ਇਨਕਾਰਿਆ ਗਿਆ, ਇਥੋਂ ਤੱਕ ਕੀ ਇਸ ਨੂੰ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਬੁਲਾਉਣ ਦਾ ਬਾਈਕਾਟ ਕੀਤਾ ਗਿਆ।ਇਸ ਨੇ ਪ੍ਰਬੰਧਕਾਂ ਦੀ ਬੇਨਤੀ ਨੂੰ ਕਬੂਲ ਨਾ ਕਰਦਿਆਂ ਸਟੇਜ਼ ’ਤੇ ਕਬਜ਼ਾ ਹੀ ਕਰ ਲਿਆ ਸੀ।ਇੱਕ ਘੰਟੇ ਦੀ ਥਾਂ ਦੋਂ ਘੰਟੇ ਲਗਾਏ ਜਦਕਿ ਸ੍ਰੀ ਅੰਮਿ੍ਰਤਸਰ ਸਾਹਿਬ ਤੋਂ ਬੀਬੀ ਕੌਲਾਂ ਜੀ ਦੇ ਰਾਗੀ ਜਥੇ ਨੂੰ ਸਿਰਫ਼ ਪੰਦਰਾਂ ਮਿੰਟ ਹੀ ਕੀਰਤਨ ਕਰਨਾ ਦਾ ਸਮਾਂ ਮਿਲਿਆ, ਕਿਉਕਿ ਕਿਲਾ ਮੈਨੇਜਮੈਂਟ ਵੱਲੋਂ ਕਿਾ ਮੁਬਾਰਕ ਦਾ ਗੇਟ 10 ਵਜੇ ਬੰਦ ਕਰਨ ਦਾ ਹੁਕਮ ਹੋਣ ਕਾਰਨ ਵੱਧ ਸਮਾਂ ਨਹੀ ਦਿੱਤਾ ਗਿਆ।ਇਸ ਮੌਕੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਵਿੱਚ ਗੁਰਦੁਆਰਾ ਹਾਜੀ ਰਤਨ ਅਤੇ ਕਿਲਾ ਮੁਬਾਰਕ ਦੇ ਮੈਨੇਜਰ ਭਾਈ ਦਿਲਵਾਰਾ ਸਿੰਘ, ਬੀਬੀ ਜੋਗਿੰਦਰ ਕੌਰ ਐਸ.ਜੀ.ਪੀ.ਸੀ ਕਾਰਜਕਾਰੀ ਮੈਂਬਰ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਘਨੱਈਆ ਜੀ ਸੇਵਾ ਸੁਸਾਇਟੀ, ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ, ਅਖੰਡ ਕੀਰਤਨੀ ਜੱਥਾ ਕਿਲਾ ਮੁਬਾਰਕ, ਰਣਜੀਤ ਅਖਾੜਾ ਗੱਤਕਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਿਲਾ ਮੁਬਾਰਕ ਬੀਬੀਆਂ, ਬਠਿੰਡਾ ਯੂਥ ਫੋਰਮ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ।ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply