ਬਠਿੰਡਾ, 9 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਮਾਜ ਸੇਵੀ ਮੈਡਮ ਵੀਨੂੰ ਗੋਇਲ ਡਾਇਮੰਡ ਵੈਲਫੇਅਰ ਸੋਸਾਇਟੀ
ਬਠਿੰਡਾ ਦੀ ਵੱਲੋਂ ਔਰਤਾਂ ਦਾ ਮੁੱਖ ਤਿਉਹਾਰ ਕਰਵਾ ਚੌਥ ਮੌਕੇ ਸਥਾਨਕ ਪੈਲੇਸ ਵਿੱਚ `ਕਰਵਾ ਚੌਥ ਮੇਲਾ 2017` ਆਯੋਜਿਤ ਕੀਤਾ ਗਿਆ।ਇਸ ਮੇਲੇ ’ਤੇ ਮੈਡਮ ਰੁਪਿੰਦਰ ਬਾਵਾ ਹੈਂਡ ਮਾਲਵਾ ਜੋਨ ਸਲੱਮ ਫਾੳੂਡੇਸ਼ਨ ਵੱਲੋ ਸ਼ਮਾ ਰੋਸ਼ਨ ਕਰਕੇ ਆਗਾਜ਼ ਕੀਤਾ ਗਿਆ।ਇਸ ਮੇਲੇ ਦੇ ਮੁੱਖ ਮਹਿਮਾਨ ਸਤਪਾਲ ਭਠੇਜਾ ਪ੍ਰਧਾਨ ਰਾਜੀਵ ਗਾਂਧੀ ਲੋਕ ਭਲਾਈ ਮੰਚ ਸਨ।ਇਸ ਕਰਵਾ ਚੌਥ ਦੇ ਪਵਿੱਤਰ ਤਿਉਹਾਰ ’ਤੇ ਸੁਹਾਗਣਾਂ ਨੂੰ ਕਰਵਾ ਚੌਥ ਦੀ ਕਹਾਣੀ ਮੈਡਮ ਪਰਮਿੰਦਰ ਕੌਰ ਦੁਆਰਾ ਸੁਣਾਈ ਗਈ।ਜਿਸ ਉਪਰੰਤ ਸੁਹਾਗਣਾਂ ਨੇ ਬਾਕੀ ਰਸਮ ਨਿਭਾਉਣਂੀ ਕੀਤੀ। ਇਸ ਮੇਲੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਕਈ ਸੱਭਿਆਚਾਰਕ ਪ੍ਰੋਗਰਾਮ ਕੀਤੇ ਗਏ, ਜਿਨਾਂ ਵਿੱਚ ਮਿਸਿਜ ਕਰਵਾ ਚੌਥ ਮਹਿੰਦੀ ਲਗਾਉਣ ਅਤੇ ਸੋਲੋ ਡਾਂਸ ਦੇ ਮੁਕਾਬਲੇ ਕਰਵਾਏ ਗਏ।ਜਿਹਨਾਂ ਦੀ ਜੱਜਮੈਂਟ ਸਵਰਨਜੀਤ ਕੌਰ ਅਤੇ ਨਵਨੀਤ ਕੌਰ ਪੰਜਾਬੀ ਅਦਾਕਾਰਾ ਵਲੋਂ ਕੀਤੀ ਗਈ।ਇਸ ਮੇਲੇ ਵਿੱਚ ਬੀ.ਐਸ ਭੱਟੀ, ਜਸ਼ਨਦੀਪ ਕੌਰ, ਮਾਹੀ ਧਾਲੀਵਾਲ, ਦੀਪਕ ਢਿੱਲੋਂ ਆਦਿ ਪੰਜਾਬੀ ਪ੍ਰਸਿੱਧ ਕਲਾਕਾਰ ਵੀ ਪਹੁੰਚੇ ਹੋਏ ਸਨ।ਡਿਫਰੈਂਟ ਕਾਨਵੈਂਟ ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ, ਲਖਵੀਰ ਸਿੰਘ ਭਰੀ, ਸੁਖਦੀਪ ਸਿੰਘ ਗਿੱਲ, ਸੰਦੀਪ ਸਿੰਘ, ਮੈਡਮ ਵੀਰਪਾਲ ਕੌਰ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media