ਸੰਦੌੜ, 9 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਦੁਕਾਨਾਂ `ਤੇ ਧੜਾਧੜ ਵਿਕ
ਰਹੀਆਂ ਮਿਠਾਈਆਂ ਅਤੇ ਸਬਜੀਆਂ, ਫਲ ਫਰੂਟਾਂ ਤੋਂ ਇਲਾਵਾ ਰੇੜੀਆਂ ਆਦਿ ਤੇ ਵੇਚੇ ਜਾ ਰਹੇ ਫਾਸਟ ਫੂਡ ਲਾਇਲਾਜ ਬਿਮਾਰੀਆਂ ਨੰੂ ਸੱਦਾ ਦੇ ਰਹੇ ਪ੍ਰਤੀਤ ਹੋ ਰਹੇ ਹਨ।ਇਨਾਂ ਗੱਲਾਂ ਦੀਆਂ ਕਸਬੇ ਸੰਦੌੜ ਵਿਖੇ ਬੇਅੰਤ ਉਦਾਹਰਨਾਂ ਗਵਾਹੀਆਂ ਭਰਦੀਆਂ ਸੜਕਾਂ ਦੇ ਕਿਨਾਰਿਆਂ `ਤੇ ਲੱਗੀਆਂ ਰੇਹੜੀਆਂ ਆਮ ਦੇਖੀਆਂ ਜਾ ਸਕਦੀਆਂ ਹਨ।ਸੂਝਵਾਨ ਲੋਕਾਂ ਨੇ ਅਪੀਲ ਕੀਤੀ ਹੈ ਕਿ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ `ਤੇ ਰੋਕ ਲੱਗੇ।
ਜਦੋਂ ਹੈਲਥ ਸੈਂਟਰ ਪੰਜਗਰਾਈਆਂ ਦੇ ਇੰਸਪੈਕਟਰ ਗੁਲਜਾਰ ਖਾਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਅਜੇ ਤੱਕ ਉਨਾਂ ਕੋਲ ਉਪਰੋਂ ਚੈਕਿੰਗ ਕਰਨ ਦੇ ਕੋਈ ਕੋਈ ਆਦੇਸ਼ ਨਹੀਂ ਆਏ।ਇਸ ਸੰਬੰਧੀ ਆਦੇਸ਼ ਆਉਣ ਉਪਰੰਤ ਚੈਕਿੰਗ ਜਰੂਰ ਕੀਤੀ ਜਾਵੇਗੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media