ਜੰਡਿਆਲਾ ਗੁਰੂ, 9 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) ਸਥਾਨਕ ਸਬ ਡਵੀਜਨ ਸਾਂਝ ਕਮਿਊਨਿਟੀ ਸੋਸਾਇਟੀ ਅਤੇ ਟਰੈਫਿਕ ਐਜੂਕੇਸ਼ਨ ਸੈਲ ਜਿਲਾ ਅੰਮ੍ਰਿਤਸਰ ਦਿਹਾਤੀ ਵਲੋਂ ਜੰਡਿਆਲਾ ਗੁਰੂ ਸਾਂਝ ਕੇਂਦਰ ਵਿਖੇ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ।ਸਾਂਝ ਕੇਂਦਰ ਦੀ ਇੰਚਾਰਜ ਮੈਡਮ ਸਰਬਜੀਤ ਕੌਰ ਨੇ ਸਾਂਝ ਕੇਂਦਰ ਵਿੱਚ ਮਿਲਣ ਵਾਲੀਆਂ ਲਗਭਗ 41 ਸਹੂਲਤਾਂ ਬਾਰੇ ਦੱਸਿਆ ਕਿ ਕਿਵੇਂ ਥੋੜੀ ਜਿਹੀ ਸਰਕਾਰੀ ਫੀਸ ਦੇ ਕੇ ਲੋਕ ਆਪਣੇ ਵੱਡੇ-ਵੱਡੇ ਕੰਮ ਬਿਨਾ ਕਿਸੇ ਪਰੇਸ਼ਾਨੀ ਅਤੇ ਬਿਨਾ ਥਾਣਿਆਂ ਵਿੱਚ ਧੱਕੇ ਖਾਂਦਿਆਂ ਕਰਵਾ ਸਕਦੇ ਹਾਂ।ਉਹਨਾ ਦੱਸਿਆ ਕਿ ਜਿਹੜੇ ਕੰਮਾਂ ਲਈ ਪਹਿਲਾਂ ਥਾਣਿਆਂ ਵਿੱਚ ਜਾਣਾ ਪੈਂਦਾ ਸੀ, ਨਾਲ ਜਾਣ ਲਈ ਵਿਚੋਲੇ ਲੱਭਣੇ ਪੈਂਦੇ ਸਨ ਤੇ ਫੇਰ ਵੀ ਕਈ-ਕਈ ਚੱਕਰ ਕੱਟ ਕੇ ਫੇਰ ਕੰਮ ਹੁੰਦੇ ਸਨ, ਉਹ ਕੰਮ ਹੁਣ ਥੋੜੇ ਜਿਹੀ ਸਰਕਾਰੀ ਫੀਸ ਦੇ ਕੇ ਅਤੇ ਨਿਧਾਰਤ ਸਮਂੇ ਵਿੱਚ ਆਪਣਾ ਕੰਮ ਕਰਵਾਇਆ ਜਾ ਸਕਦਾ ਹੈ।
ਇਸ ਸਮੇਂ ਟਰੈਫਿਕ ਐਜੂਕੇਸ਼ਨ ਸੈਲ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਪ੍ਰਭਦਿਆਲ ਸਿੰਘ ਨੇ ਟਰੈਫਿਕ, ਨਸ਼ਿਆਂ, ਫਸਟ ਏਡ ਤੋ ਇਲਾਵਾ ਕੁਦਰਤੀ ਆਫਤਾਂ ਜਿਵੇਂ ਅੱਗ ਤੋ ਸੁਰੱਖਿਆ, ਭੁਚਾਲ ਸਮਂੇ ਆਪਣਾ ਬਚਾਅ ਕਿਵੇ ਕਰਨਾ ਅਤੇ ਹੜ ਆ ਜਾਣ `ਤੇ ਆਪਣੀ ਜਾਨ ਮਾਲ ਦੀ ਸੁਰੱਖਿਆ ਕਿਵੇਂ ਕਰਨੀ ਹੈ।ਉਹਨਾ ਦੱਸਿਆ ਕਿ ਗੱਡੀਆਂ ਦੇ ਪਿੱਛੇ ਰਿਫਲੈਕਟਰ ਟੇਪ ਜਾਂ ਰਿਫਲੈਕਟਰ ਜਰੂਰ ਲਾਏ ਜਾਣ, ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਉਪਰ ਕੰਪਨੀਆਂ ਵਲੋਂ ਮੰਨਜੂਰ ਸ਼ੁਦਾ ਗੱਡੀਆਂ ਦੇ ਪਿੱਛੇ ਵੇਖਣ ਵਾਲੇ ਸੀਸ਼ੇ ਜਰੂਰ ਲਗਾਏ ਜਾਣ, ਸੜਕਾਂ ਦੀ ਵਰਤੋ ਕਰਨ ਵਾਲੇ ਹਰੇਕ ਵਿਅਕਤੀ ਨੰੁ ਮਨਿਸਟਰੀ ਆਫ ਰੋਡ ਟਰਾਂਸ਼ਪੋਰਟ ਅਤੇ ਹਾਈਵੇ ਦਾ ਹੈਲਫ ਲਾਇਨ ਨੂੰਬਰ 1073 ਅਤੇ ਪੁਲਿਸ ਵਿਭਾਗ 100 ਨੰਬਰ ਬਾਰੇ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਐਮਰਜੈਂਸੀ ਵੇਲੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ।
ਇਸ ਮੋਕੇ ਸੁਵਿਧਾ ਸੈਂਟਰ ਦੀ ਹੌਲਦਾਰ ਇੰਦਰਮੋਹਣ ਸਿੰਘ ਹਰਦੀਪ ਸਿੰਘ, ਸੁੱਖਵਿੰਦਰ ਸਿੰਘ, ਸੰਦੀਪ ਸਿੰਘ, ਮਲਕੀਤ ਸਿੰਘ, ਅਜੇਬੀਰ ਸਿੰਘ, ਬਿਕਰਮਜੀਤ ਸਿੰਘ, ਨਵਜੋਤ ਸਿੰਘ ਸਮੇਤ ਬਹੁਤ ਸਾਰੇ ਲੋਕ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media