Friday, August 1, 2025
Breaking News

‘ਕਰਵਾ ਚੌਥ ਸਪੈਸ਼ਲ ਈਵ-2017’ ਦੋਰਾਨ ਮਿਸ ਤੇ ਮਿਸਿਜ਼ ਕਰਵਾ ਚੌਥ ਚੁਣੇ ਗਏ

ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਹੋਟਲ ਵਿੱਚ ਅਨੇਜਾ ਪ੍ਰੋਡਕਸ਼ਨ ਵਲੋਂ ਅੱਜ ‘ਕਰਵਾ ਚੌਥ ਸਪੈਸ਼ਲ ਈਵ-2017’ ਕਰਵਾਇਆ PPN1010201701ਗਿਆ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਸਾਬਕਾ ਵਿਧਾਇਕ ਡਾ. ਮੈਡਮ ਨਵਜੋਤ ਕੌਰ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਮਹਿਲਾ ਪ੍ਰਧਾਨ ਮਮਤਾ ਦੱਤਾ, ਕਮੇਡੀਅਨ ਤੇ ਅਦਾਕਾਰ ਰਾਜਬੀਰ ਕੌਰ, ਈ.ਟੀ.ਓ ਸੁਪਨੰਦਨਦੀਪ, ਫੈਸ਼ਨ ਡਿਜਾਈਨਰ ਸਰਗੁਨ ਸੇਠ, ਮੇਅਕਪ ਆਰਟਿਸਟ ਮੈਡਮ ਹਰਸਿਮਰਨ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਅਨੇਜਾ ਪ੍ਰੋਡਕਸ਼ਨ ਦੇ ਆਰਗੇਨਾਰੀਜਰ ਰਿਸ਼ਬ ਅਨੇਜਾ ਅਤੇ ਰੇਖਾ ਅਨੇਜਾ ਨੇ ਦੱਸਿਆ ਕਿ ਕਰਵਾ ਚੌਥ ਸਪੈਸ਼ਲ ਈਵ-2017 ਦੌਰਾਨ ਤੰਬੋਲਾ, ਡਾਂਸ, ਸਿੰਗਿੰਗ ਅਤੇ ਮਾਡਲਿੰਗ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਮਿਸਿਜ਼ ਕਰਵਾ ਚੌਥ ਐਵਾਰਡ, ਮਿਸ ਕਰਵਾ ਚੌਥ ਐਵਾਰਡ, ਬੈਸਟ ਥਾਲੀ ਐਵਾਰਡ, ਬੈਸਟ ਨੇਲ ਆਰਟ ਐਵਾਰਡ, ਬੈਸਟ ਮੇਅਕਪ ਐਵਾਰਡ, ਬੈਸਟ ਹੇਅਰ ਸਟਾਈਲ ਐਵਾਰਡ, ਬੈਸਟ ਸਿੰਗਿੰਗ ਐਵਾਰਡ, ਬੈਸਟ ਡਾਂਸਿੰਗ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਮਿਸ ਕਰਵਾ ਚੌਥ, ਮਿਸਿਜ ਕਰਵਾ ਚੌਥ ਵੀ ਚੁਣੇ ਗਏ ਅਤੇ ਹਰ ਅੱਧੇ ਘੰਟੇ ਬਾਅਦ ਇਕ ਲੱਕੀ ਡਰਾਅ ਵੀ ਕੱਢਿਆ ਗਿਆ।ਪ੍ਰੋਗਰਾਮ ਦੀ ਐਂਕਰਿੰਗ ਅਦਾਕਾਰ ਅਰਵਿੰਦਰ ਭੱਟੀ ਅਤੇ ਜਾਨਵੀ ਮਲਹੋਤਰਾ ਨੇ ਨਿਭਾਈ।
ਟੀ.ਵੀ ਆਰਟਿਸਟ ਸਾਇਸ਼ਾ ਅਤੇ ਡਰੀਮਜ਼ ਡਾਂਸ ਅਕੈਡਮੀ ਦੇ ਬੱਚਿਆਂ ਨੇ ਡਾਂਸ ਅਤੇ ਗਾਇਕਾ ਸਲੋਨੀ ਅਤੇ ਰਾਈਜ਼ਿੰਗ ਸਟਾਰ ਫੇਮ ਪ੍ਰਥਮ ਮਲਹੋਤਰਾ ਵਲੋਂ ਗੀਤ ਪੇਸ਼ ਕੀਤੇ ਗਏ।ਰਾਜਬੀਰ ਕੌਰ ਕਮੇਡੀਅਨ, ਸਰਗੁਨ ਸੇਠ, ਈ.ਟੀ.ਓ ਸੁਪਨੰਦਨ, ਮੇਅਕਪ ਆਰਟਿਸਟ ਹਰਸਿਮਰਨ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਇਸ ਸਮੇਂ ਡਾ. ਨਵਜੋਤ ਕੌਰ ਸਿੱਧੂ ਅਤੇ ਮਮਤਾ ਦੱਤਾ ਨੇ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਔਰਤ ਦੇ ਵਿਸ਼ਵਾਸ਼  ਤੇ ਪਿਆਰ ਦਾ ਪ੍ਰਤੀਕ ਹੈ।ਅਜਿਹੇ ਤਿਉਹਾਰਾਂ ਤੋਂ ਔਰਤਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਵੀ ਮਿਲਦੀ ਹੈ।ਮਹਿਮਾਨਾਂ ਅਤੇ ਜੱਜਾਂ ਨੂੰ ਅਨੇਜਾ ਪ੍ਰੋਡਕਸ਼ਨ ਦੇ ਆਰਗੇਨਾਰੀਜਰ ਰਿਸ਼ਬ ਅਨੇਜਾ ਅਤੇ ਰੇਖਾ ਅਨੇਜਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਲਈ ਐਸ.ਕੇ ਜਿਊਲਰੀ, ਸ਼ਾਰਦਾ ਇੰਪੋਰੀਅਮ ਫਿਲਿਪਸ ਚੰਦਰ ਐਂਡ ਕੰਪਨੀ, ਗੋਲਡਨ ਸਿਟੀ, ਗੋਗੀ ਜਿਊਲਰਜ, ਕੇਅਰਵੈਲ, ਡਰਮਾ ਸਲਿਊਸ਼ਨ ਲੰਡਨ ਬਿਊਟੀ ਸੈਲੂਨ, ਮਾਹੀ ਮੁਕੇਸ਼ ਮੁਹੇਰਾ, ਏ.ਆਰ ਫਾਰਮਾ, ਕਰੂਜ਼ਰ-8, ਅਮਨ ਇੰਟਰਪ੍ਰਾਈਜਜ, ਦਾ ਕਲੋਸੈੱਟ, ਓਵਨ ਫਰੈੱਸ, ਮੋਰਸੈਲਸ, ਡੀ.ਪੀ.ਐਸ ਮਸਾਲਾ ਆਦਿ ਦਾ ਸਹਿਯੋਗ ਰਿਹਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply