Sunday, August 2, 2026

63ਵੀਆਂ ਸਕੂਲੀ ਸਟੇਟ ਖੇਡਾਂ- ਹਾਕੀ (ਲੜਕੀਆਂ) ਮੁਕਾਬਲਿਆਂ ਦਾ ਸ਼ੁਭਅਰੰਭ

ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਕੈਂਪਸ ਵਿੱਚ 63 ਵੀਆਂ ਸਕੂਲੀ PPN1010201703ਸਟੇਟ ਹਾਕੀ (ਲੜਕੀਆਂ) ਦੀ ਸ਼ਾਨਦਾਰ ਸ਼ੁਰੁਆਤ ਕੀਤੀ ਗਈ।ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲਿਆਂ, ਵਿੰਗਾਂ ਅਤੇ ਅਕੈਡਮੀਆਂ ਦੀ ਕੁੱਲ 23 ਟੀਮਾਂ ਦੇ ਲਗਭਗ 350 ਖਿਡਾਰਣਾਂ ਸਪੋਰਟਸ ਸਕੂਲ ਘੁੱਦਾ ਬਠਿੰਡਾ ਦੇ ਕੈਂਪਸ ਵਿੱਚ ਪੁਜੀਆਂ।ਪ੍ਰਿੰਸੀਪਲ ਸਪੋਰਟਸ ਸਕੂਲ ਘੁੱਦਾ ਰਮਨਦੀਪ ਸਿੰਘ, ਪ੍ਰਿੰਸੀਪਲ ਪ੍ਰਦੀਪ ਕੁਮਾਰ ਸ.ਸ.ਸ.ਸ ਸੰਗਤ, ਲੈਕ: ਜਸਵੀਰ ਸਿੰਘ ਸ.ਸ.ਸ.ਸ ਝੂੰਬਾ, ਪਵਿੱਤਰ ਸਿੰਘ ਡੀ.ਪੀ.ਈ ਸ.ਸ.ਸ.ਸ ਝੂੰਬਾ, ਗੁਲਜਾਰ ਸਿੰਘ ਪੀ.ਟੀ.ਆਈ ਸ.ਸ.ਸ.ਸ ਸੰਗਤ, ਸੁਖਚਰਨ ਸਿੰਘ ਗਰੇਵਾਲ ਸਵਿਮਿੰਗ ਕੋਚ ਸਪੋਰਟਸ ਸਕੂਲ ਘੁੱਦਾ, ਨਰਿੰਦਰ ਕੌਰ ਹਾਕੀ ਕੋਚ ਸਪੋਰਟਸ ਸਕੂਲ ਘੁੱਦਾ ਹਾਜਰ ਸਨ।ਅੱਜ ਲੜਕੀਆਂ ਦੇ ਵਰਗ ਵਿਚ ਸਪੋਰਟਸ ਵਿੰਗ ਤਰਨਤਾਰਨ ਨੇ ਲੁਧਿਆਣਾ ਨੂੰ 6-0 ਨਾਲ ਹਰਾਇਆ ਜਦਕਿ ਸਾਈਂ ਵਿੰਗ ਪਟਿਆਲਾ ਨੇ ਫਰੀਦਕੋਟ ਨੂੰ 18-0 ਨਾਲ, ਮੋਗਾ ਨੇ ਹੁਸ਼ਿਆਰਪੁਰ ਨੂੰ 11-0, ਬਰਨਾਲਾ ਨੇ ਮਾਨਸਾ ਨੂੰ 5-0 ਨਾਲ, ਰੋਪੜ ਨੇ ਐਸ.ਏ.ਐਸ ਨਗਰ ਮੁਹਾਲੀ ਨੂੰ 3-0 ਨਾਲ, ਸੰਗਰੂਰ ਨੇ ਗੁਰਦਾਸਪੁਰ ਨੂੰ 21-0 ਨਾਲ, ਸਾਈਂ ਵਿੰਗ ਬਾਦਲ ਨੇ ਕਪੂਰਥਲਾ ਨੂੰ 1-0 ਨਾਲ, ਅੰਮ੍ਰਿਤਸਰ ਨੇ ਫ਼ਿਰੋਜਪੁਰ ਨੂੰ 4-0 ਨਾਲ ਹਰਾਇਆ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply