Tuesday, July 7, 2026

ਇੰਡੀਪੈਂਡੈਂਟ ਪੋਲਟਰੀ ਐਸੋਸੀਏਸ਼ਨ ਦਾ ਵਫਦ ਮੁਸ਼ਕਲਾਂ ਨੂੰ ਲੈ ਕੇ ਵਿੱਤ ਮੰਤਰੀ ਬਾਦਲ ਨੂੰ ਮਿਲਿਆ

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਇੰਡੀਪੈਂਡੈਂਟ ਪੋਲਟਰੀ ਐਸੋਸਿਏਸ਼ਨ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ PPN1110201711ਨੂੰ ਅੰਮ੍ਰਿਤਸਰ `ਚ ਮਿਲ ਕੇ ਬੇਨਤੀ ਕੀਤੀ ਕਿ ਸਰਕਾਰ ਬੇਲਗਾਮ ਠੇਕਾ ਫਾਰਮਿੰਗ ਕੰਪਨੀਆਂ ਤੋ ਪੰਜਾਬ ਦੇ ਬਰਾਇਲਰ ਕਿਸਾਨਾਂ ਨੂੰ ਬਚਾਏ।ਵਫਦ ਨੇ ਵਿੱਤ ਮੰਤਰੀ ਨੂੰ ਅਪਣੀਆਂ ਮੰਗਾਂ ਦਾ ਇੱਕ ਪੱਤਰ ਵੀ ਦਿੱਤਾ।
ਪੋਲਟਰੀ ਐਸੋਸੀਏਸ਼ਨ ਦੇ ਮੈਂਬਰਾਂ ਜਗਦੀਪ ਸਿੰਘ, ਜਗਤਾਰ ਸਿੰਘ ਅਤੇ ਸਰਤਾਜ ਸਿੰਘ ਨੇ ਦਸਿਆ ਕਿ ਇਹਨਾ ਵਿਚੋ ਇਕ ਕੰਪਨੀ ਦਾ ਚੂਜਿਆਂ ਦੇ ਉਤਪਾਦਨ `ਚ ਲਗਭਗ ਕਬਜ਼ਾ ਹੈ।ਜਿਸ ਕਾਰਨ ਉਹ ਕਿਸਾਨਾਂ ਲਈ ਚੂਜੇ ਦੀਆਂ ਕੀਮਤਾਂ ਬਹੁਤ ਜਿਆਦਾ ਬਣਾਏ ਰੱਖਣ `ਚ ਸਫਲ ਹਨ।ਇਸ ਲਈ ਕਿਸਾਨ ਕੰਪਨੀ ਦੀ ਫ੍ਰੈਂਚਾਇਜੀ ਤੋ ਚੂਜੇ 40 ਤੋ 50 ਰੁਪਏ ਪ੍ਰਤੀ ਚੂਜਾ ਦੇ ਹਿਸਾਬ ਨਾਲ ਖਰੀਦਣ ਲਈ ਮਜਬੂਰ ਹੈ। ਇਹ ਕੀਮਤ ਅਸਲ ਉਤਪਾਦਨ ਮੁੱਲ ਤੋ 3 ਗੁਣਾ ਜਿਆਦਾ ਹੈ।ਇਸ ਮੁਲ ਤੇ ਚੂਜੇ ਖਰੀਦ ਕੇ ਬਰਾਇਲਰ ਦੀ ਉਤਪਾਦਨ ਕੀਮਤ 70 ਰੂਪਏ ਕਿਲੋ ਪੈਂਦੀ ਹੈ।ਇਸ ਦੇ ਉਲਟ ਉਹ ਆਪਣੇ ਖੁਦ ਦੇ ਚੂਜੇ ਵਰਤ ਕੇ ਤਿਆਰ ਕੀਤੇ ਬਰਾਇਲਰ ਕੁਲੀ ਮੰਡੀ `ਚ ਆਮ ਕਿਸਾਨਾਂ ਨਾਲ ਸਿੱਧੇ ਮੁਕਾਬਲੇ `ਚ ਲਗਭਗ 52-54 ਰੁਪਏ ਵੇਚ ਰਹੇ ਹਨ। ਇਸ ਤਰਾਂ ਕਿਸਾਨਾਂ ਨੂੰ ਵੀ ਬਰਾਇਲਰ ਬਜਾਰ `ਚ ਉਸੇ ਜਾ ਉਸ ਤਂੋ ਵੀ ਘੱਟ ਕੀਮਤ `ਤੇ ਵੇਚਨਾ ਪੈਂਦਾ ਹੈ।ਜਿਸ ਕਾਰਨ ਕਿਸਾਨਾਂ ਨੂੰ ਹਰ ਰੋਜ ਕਰੋੜਾਂ ਰੂਪਏ ਦਾ ਨੁਕਸਾਨ ਹੋ ਰਿਹਾ ਹੈ।ਕਰਜੇ ਦਾ ਬੋਝ ਸਿਰ `ਤੇ ਪੈਣ ਕਾਰਨ ਉਨਾਂ ਨੂੰ ਅਪਣੇ ਫਾਰਮਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਹਾਲ ਹੀ `ਚ ਪੰਜਾਬ ਵਿਧਾਨ ਸਭਾ ਚੋਣਾ `ਚ ਕਾਂਗਰਸ ਪਾਰਟੀ ਨੇ ਕਾਂਟਰੈਕਟ ਫਾਰਸਿੰਗ ਐਕਟ 2013 ਲਾਗੂ ਕਰਨ ਲਈ ਸੂਬੇ ਦੇ ਪੋਲਟਰੀ ਕਿਸਾਨਾਂ ਨਾਲ ਵਾਅਦਾ ਕੀਤਾ ਸੀ।ਪੋਲਟਰੀ ਐਸੋਸੀਏਸ਼ਨ ਨੇ ਵੀ ਕਾਂਗਰਸ ਦਾ ਚੋਣਾ `ਚ ਪੂਰਾ ਸਮਰਥਨ ਕੀਤਾ। ਵਿੱਤ ਮੰਤਰੀ ਨੂੰ ਮੰਗ ਪੱਤਰ `ਚ ਐਸੋਸੀਏਸ਼ਨ ਮੰਗ ਕੀਤੀ ਹੈ ਕਿ ਸਰਕਾਰ ਫਾਰਮਿੰਗ ਐਕਟ ਲਾਗੂ ਕਰੇ ਤਾਂ ਜੋ ਕਿਸਾਨਾ ਨੂੰ ਸ਼ੋਸ਼ਣ ਤੋ ਬਚਾਇਆ ਜਾ ਸਕੇ।ਵਿੱਤ ਮੰਤੀ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵਲੋ  ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਜਲਦ ਹੱਲ ਕੀਤਾ ਜਾਵੇਗਾ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply